21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਨੇ ਰੁੱਖ ਲਗਾਓ ਮੁਹਿੰਮ ਦਾ ਕੀਤਾ ਆਗਾਜ਼

ਅਜੀਤ ਡੈਸਕ 22-06-2025
ਜਖਵਾਲੀ, 21 ਜੂਨ (ਨਿਰਭੈ ਸਿੰਘ)- ਸਰਹਿੰਦ ਬਲਾਕ ਦੇ ਪਿੰਡ ਬਧੌਛੀ ਕਲਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਪਾਇਲ ਵਾਲੇ, ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਹਰਬੰਸ ਸਾਬਕਾ ਮੰਤਰੀ ਪੰਜਾਬ ਨੇ ਸੰਤਾਂ ਮਹਾਂਪੁਰਖਾਂ ਤੇ ਪਿੰਡ ਬਧੌਛੀ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਤਿ੍ਵੇਣੀ ਦਾ ਬੂਟਾ ਲਗਾ ਕੇ 'ਰੁੱਖ ਲਗਾਓ ਮੁਹਿੰਮ' ਦਾ ਆਗਾਜ਼ ਕੀਤਾ | ਡਾ. ਹਰਬੰਸ ਲਾਲ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਪਿਛਲੇ 16 ਸਾਲਾਂ ਤੋਂ ਹਰ ਸਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਤੇ ਸ਼ਹਿਰਾਂ ਅਤੇ ਪੰਜਾਬ ਦੇ ਹੋਰ ਖੇਤਰਾਂ ਵਿਚ 30 ਸਤੰਬਰ ਤੱਕ ਇਕ ਲੱਖ ਦੇ ਕਰੀਬ ਰੁੱਖ ਲਗਾਉਣ ਦੇ ਨਾਲ- ਨਾਨ ਹਰੇ ਪ੍ਰਸ਼ਾਦ ਦੇ ਰੂਪ ਵਿਚ ਰੁੱਖ ਲਗਾਉਣ ਲਈ ਵੰਡੇ ਜਾ ਰਹੇ ਹਨ, ਜਿਸ ਤਹਿਤ ਅੱਜ 'ਰੁੱਖ ਲਗਾਓ' ਮੁਹਿੰਮ ਦੀ ਸ਼ੁਰੂਆਤ ਪਿੰਡ ਬਧੌਛੀ ਕਲਾਂ ਤੋਂ ਸੰਤਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਤਿ੍ਵੇਣੀ ਲਗਾ ਕੇ ਕੀਤੀ ਗਈ ਹੈ | ਇਸ ਮੌਕੇ ਡਾ. ਲਾਲ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਬਾਰੇ ਕਿਹਾ ਕਿ ਅੱਜ ਪੂਰੀ ਦੁਨੀਆ ਅੰਦਰ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਯੋਗਾ ਦੀ ਸਾਡੀ ਸਰੀਰ ਤੇ ਤੰਦਰੁਸਤੀ ਲਈ ਬਹੁਤ ਅਹਿਮੀਅਤ ਹੈ | ਇਸ ਮੌਕੇ ਮਹਿਲਾ ਪੰਜਾਬ ਪ੍ਰਧਾਨ ਅਮਨਪ੍ਰੀਤ ਕੌਰ ਖਰੜ, ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਯੂਥ ਆਗੂ ਗੁਰਤੇਜ ਸਿੰਘ ਭਾਗਨਪੁਰ ਨੇ ਕਿਹਾ ਕਿ ਡਾ. ਹਰਬੰਸ ਲਾਲ ਨੇ ਫ਼ਤਹਿਗੜ੍ਹ੍ਹ ਸਾਹਿਬ ਨੂੰ ੰ ਪੰਜਾਬ ਅਸੈਂਬਲੀ ਵਿਚ ਜ਼ਿਲੇ੍ਹ ਦਾ ਦਰਜਾ ਦਿਵਾਇਆ, ਬਸੀ ਪਠਾਣਾਂ ਨੂੰ ਸਬ ਡਿਵੀਜ਼ਨ ਅਤੇ ਆਪਣੇ ਜਨਮ ਸਥਾਨ ਪਿੰਡ ਖੇੜਾ ਨੂੰ ਬਲਾਕ ਵੀ ਬਣਾਇਆ ਅਤੇ ਹੁਣ ਪਿਛਲੇ 16 ਸਾਲਾਂ ਤੋਂ ਰੁੱਖ ਲਗਾਓ ਮੁਹਿੰਮ ਦੇ ਤਹਿਤ ਵਾਤਾਵਰਨ ਨੂੰ ਸੰਭਾਲਣ ਵਿਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ | ਇਸ ਮੌਕੇ ਡਾ. ਹਰਬੰਸ ਲਾਲ ਤੇ ਸੰਤ ਬਾਬਾ ਦਰਸ਼ਨ ਸਿੰਘ ਨੂੰ ਹਾਰ ਪਾ ਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ | ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਖੇੜਾ ਹੰਸਾਲੀ, ਬਾਬਾ ਮਹਿੰਦਰ ਸਿੰਘ, ਰਾਜੇਸ਼ ਸਿੰਗਲਾ ਪ੍ਰੈਸ ਸਕੱਤਰ ਆੜਤੀ ਐਸੋਸ਼ੇਸਨ ਪੰਜਾਬ, ਸੀਨੀਅਰ ਆਗੂ ਬਲਵਿੰਦਰ ਸਿੰਘ ਗੋਗੀ, ਸੰਦੀਪ ਸਿੰਘ ਲਵਲੀ, ਐਡਵਾਈਜ਼ਰ ਨੰਬਰਦਾਰ ਹਰਵਿੰਦਰ ਸਿੰਘ ਗੁੱਡੂ, ਐਡਵਾਈਜ਼ਰ ਸੁਨੀਲ ਵਰਮਾ, ਯੂਥ ਆਗੂ ਬਲਦੇਵ ਸਿੰਘ ਚੋਰਵਾਲਾ, ਰਣਧੀਰ ਸਿੰਘ ਧੀਰਾ, ਗੁਰਦੇਵ ਸਿੰਘ, ਬਾਬਾ ਦਲੇਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਆਹਲੂਵਾਲੀਆ, ਤਰਸੇਮ ਲਾਲ ਵਰਮਾ, ਅਵਤਾਰ ਸਿੰਘ, ਜਸਵੀਰ ਸਿੰਘ, ਮਨਜ਼ੂਰ ਅਲੀ, ਸੁੱਚਾ ਖ਼ਾਨ ਮਹਾਦੀਆਂ, ਗੁਰਮੇਲ ਸਿੰਘ, ਸ਼ੀਤਲ ਸਿੰਘ, ਹਰਪ੍ਰੀਤ ਸਿੰਘ ਪੀਰਜੈਨ, ਏਕਮ ਸਿੰਘ ਬੁੱਚੜੇ, ਸੁਖਦੇਵ ਸਿੰਘ ਬੁੱਚੜੇ, ਪੰਜਾਬੀ ਲੋਕ ਗਾਇਕ ਮਹਿੰਦਰ ਸਿੰਘ ਮਿੰਦੀ, ਹਰਜੀਤ ਸਿੰਧੂ, ਮਨਜੀਤ ਸਿੰਘ ਸਾਬਕਾ ਸਰਪੰਚ, ਪ੍ਰਭਜੋਤ ਸਿੰਘ, ਸਿਮਰਨ ਝਿੰਜਰ, ਪ੍ਰਭ ਦਿਆਲ ਸਿੰਘ ਗਾਂਧੀ, ਗੁਰਮੇਲ ਸਿੰਘ, ਹਰਚੰਦ ਸਿੰਘ ਜਖਵਾਲੀ, ਗੁਰਤੇਜ ਸਿੰਘ, ਦਲਜਿੰਦਰ ਸਿੰਘ ਮੰਡੀ ਗੋਬਿੰਦਗੜ੍ਹ, ਇੰਦਰਜੀਤ ਸਿੰਘ ਸੋਟੀ, ਗੁਰਤੇਜ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਸਕੂਲ 'ਚ ਹੋਣ ਵਾਲੇ ਨਿਰੰਕਾਰੀ ਸੰਤ ਸਮਾਗਮ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋਇਆ ਅਗਲੀ ਖ਼ਬਰ ਬਿਨਾਂ ਬੋਲੀ ਦਿੱਤੇ ਪੰਚਾਇਤੀ ਜ਼ਮੀਨ 'ਚ ਫ਼ਸਲ ਬੀਜਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।