14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ੍ਰੀ ਬਾਬਾ ਲਾਲ ਦਿਆਲ ਮੰਦਿਰ 'ਚ ਮਨਾਇਆ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ

ਅਜੀਤ ਡੈਸਕ 01-09-2025
ਮੰਡੀ ਗੋਬਿੰਦਗੜ੍ਹ, 31 ਅਗਸਤ (ਇਕਬਾਲਦੀਪ ਸੰਧੂ)-ਇੱਥੋਂ ਦੇ ਮੁਹੱਲਾ ਗੁਰੂ ਨਾਨਕ ਕਾਲੋਨੀ ਸਥਿਤ ਸ੍ਰੀ ਬਾਬਾ ਲਾਲ ਦਿਆਲ ਮੰਦਿਰ ਵਿਚ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਮੰਦਿਰ ਦੇ ਪੁਜਾਰੀ ਵਲੋਂ ਪੂਜਾ ਅਰਚਨਾ ਕਰਨ ਉਪਰੰਤ ਮੁੱਖ ਮਹਿਮਾਨ ਵਿਕਾਸ ਅਰੋੜਾ ਬਾਬਾ ਨੇ ਦੀਪ ਜਗਾ ਕੇ ਸ੍ਰੀ ਰਾਧਾ ਨਾਮ ਸੰਕੀਰਤਨ ਦੀ ਸ਼ੁਰੂਆਤ ਕੀਤੀ ਜਿਸ ਵਿਚ ਸੰਕੀਰਤਨ ਮੰਡਲ ਦੀ ਯੁਵਾ ਟੀਮ ਵਲੋਂ ਰਾਧਾ ਰਾਣੀ ਦੇ ਵਿਸ਼ੇਸ਼ ਭਜਨਾਂ 'ਤੇ ਸੰਗਤਾਂ ਮੰਤਰ ਮੁਗਧ ਹੋ ਗਈਆਂ | ਇਸ ਮੌਕੇ ਮੰਡਲ ਪ੍ਰਧਾਨ ਊਸ਼ਾ ਕਵਾਤਰਾ ਨੇ ਸ੍ਰੀ ਰਾਧਾ ਅਸ਼ਟਮੀ ਮਹਾਂਉਤਸਵ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਮੰਡਲੀ ਨੂੰ ਬਿਸਕੁਟ, ਮਠਿਆਈਆਂ, ਕੜ੍ਹੀ ਚੌਲ, ਰੋਟੀ ਅਤੇ ਅਰਬੀ ਦੀ ਸਬਜ਼ੀ ਵਰਤਾਈ ਗਈ | ਇਸ ਮੌਕੇ ਸੁਭਾਸ਼ ਭਾਰਤੀ, ਵਿਜੇ ਭਾਰਤੀ, ਨਰਿੰਦਰ ਭਾਟੀਆ, ਅਮਿਤ ਅਰੋੜਾ, ਵਿਕਾਸ ਅਰੋੜਾ ਬਾਵਾ, ਵਿਕਾਸ ਕੁਮਾਰ, ਸ਼ਿਵਮ ਬਾਂਸਲ, ਪ੍ਰਦੀਪ ਭਾਰਤੀ, ਨੀਲਮ ਭਾਟੀਆ, ਕਨਿਕਾ ਘਾਵਰੀ, ਪਿ੍ਯਾ ਕੁਮਾਰ, ਗੁੜੀਆ, ਪੂਨਮ ਭਾਰਤੀ, ਅੰਜਲੀ, ਪ੍ਰੀਤੀ, ਮੀਨੂੰ, ਸੰਗਰੂ, ਸ਼ੀਲੂ, ਮੋਨਿਕਾ, ਖੁਸ਼ੀ, ਦੀਆ, ਓਮਕਾਰ, ਰੀਆ ਭਾਰਤੀ, ਕਿਰਨ ਠਾਕੁਰ, ਜਸਬੀਰ ਕੌਰ, ਕਰਮਜੀਤ ਕੌਰ, ਰਿੰਪੀ, ਗੋਪੀਕਾ, ਮਾਸਟਰ ਅਮਰਜੀਤ, ਮਾਸਟਰ ਵਿਨੋਦ ਕੁਮਾਰ, ਕਿ੍ਸ਼ਨ ਪਾਲ, ਓਮਕਾਰ ਕੈਂਥ, ਅਦਿੱਤਿਆ ਭਾਰਤੀ, ਸੁਰਿੰਦਰ ਅਰੋੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਕੈਪਟਨ ਵਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਸੁਖਬੀਰ ਸਿੰਘ ਬਾਦਲ ਨੇ ਰਾਜ ਨਹੀਂ ਸੇਵਾ ਦਾ ਨਾਅਰਾ ਸੱਚ ਕਰ ਦਿਖਾਇਆ-ਰਾਜੂ ਖੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।