14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਰਿਸ਼ ਪੈਣ ਕਾਰਨ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ਨੇ ਧਾਰਿਆ ਛੱਪੜਾਂ ਦਾ ਰੂਪ <br/>

ਅਜੀਤ ਡੈਸਕ 01-09-2025
ਰਾਜਪੁਰਾ, 31 ਅਗਸਤ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪਈ ਬਾਰਸ਼ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸ਼ਹਿਰ ਵਿਚਲੀਆਂ ਸੜਕਾਂ ਅਤੇ ਬਾਜ਼ਾਰਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਇਕ ਤਰ੍ਹਾਂ ਨਾਲ ਸ਼ਹਿਰ ਝੀਲ ਬਣਿਆ ਵਿਖਾਈ ਦੇ ਰਿਹਾ ਸੀ | ਬਾਜ਼ਾਰਾਂ ਵਿਚ ਦੁਕਾਨਾਂ ਦੇ ਸਾਹਮਣੇ ਪਾਣੀ ਖੜ੍ਹਾ ਹੋਣ ਕਾਰਨ ਗਾਹਕਾਂ ਨੂੰ ਦੁਕਾਨ ਦੇ ਅੰਦਰ ਜਾਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈ ਰਹੇ ਸਨ | ਇਸ ਪਾਣੀ ਵਿਚ ਬਜ਼ੁਰਗ ਸਣੇ ਮੋਟਰਸਾਈਕਲ ਡਿਗ ਗਿਆ ਅਤੇ ਉਸ ਦਾ ਸਾਰਾ ਸਾਮਾਨ ਵੀ ਬਾਰਸ਼ ਦੇ ਖੜ੍ਹੇ ਪਾਣੀ ਦੀ ਭੇਂਟ ਚੜ ਗਿਆ | ਬਾਰਸ਼ ਕਾਰਨ ਸ਼ਹਿਰ ਦੇ ਮਹਾਂਵੀਰ ਮੰਦਰ, ਮਹਿੰਦਰ ਗੰਜ ਬਾਜ਼ਾਰ, ਪੁਰਾਣੀ ਕਚਹਿਰੀ, ਪੁਰਾਣੀ ਕਚਹਿਰੀ ਰੋਡ, ਅਨਾਜ ਮੰਡੀ, ਅੰਡਰਬਿ੍ਜ ਰੋਡ ਸਮੇਤ ਸਾਈਕਲ ਮਾਰਕੀਟ, ਬਾਂਸ ਬਾਜ਼ਾਰ, ਬਾਣ ਬਾਜ਼ਾਰ, ਭਾਂਡਿਆਂ ਵਾਲਾ ਬਾਜ਼ਾਰ ਅਤੇ ਮੁੱਖ ਬਾਜ਼ਾਰ ਵਿਚ ਸੜਕਾਂ 'ਤੇ ਪਾਣੀ ਹੀ ਪਾਣੀ ਹੋ ਗਿਆ | ਬਾਜ਼ਾਰ ਵਿਚ ਦੁਕਾਨਾਂ ਦੇ ਮੂਹਰੇ ਪਾਣੀ ਖੜ੍ਹ ਗਿਆ | ਇਸ ਸੰਬੰਧੀ ਅਸ਼ੋਕ ਕੁਮਾਰ, ਰਾਮ ਚੰਦ, ਸੁਭਾਸ਼ ਕੁਮਾਰ ਅਤੇ ਹੋਰਨਾਂ ਦੁਕਾਨਦਾਰਾਂ ਨੇ ਦੱਸਿਆ ਕਿ ਭਾਵੇ ਐਤਵਾਰ ਦਾ ਦਿਨ ਸੀ ਪਰ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਸਨ ਕਿ ਚਾਰ ਪੈਸਿਆਂ ਦੀ ਆਮਦਨੀ ਹੋ ਜਾਵੇਗੀ ਪਰ ਕਈਆਂ ਥਾਵਾਂ 'ਤੇ ਦੁਕਾਨਾਂ ਦੇ ਸਾਹਮਣੇ ਪਾਣੀ ਖੜ੍ਹ ਗਿਆ | ਇਸੇ ਤਰ੍ਹਾਂ ਸ਼ਹਿਰ ਦੇ ਸਭ ਤੋਂ ਵੱਡੇ ਸ਼ਿਵਾ ਜੀ ਪਾਰਕ ਵਿਚ ਵੀ ਪਾਣੀ ਖੜ੍ਹ ਗਿਆ | ਇਸ ਕਾਰਨ ਪਾਰਕ ਵਿਚ ਸੈਰ ਕਰਨ ਵਾਲੇ ਲੋਕੀ ਵੀ ਔਖੇ ਹੁੰਦੇ ਵੇਖੇ ਗਏ | ਕਈਆਂ ਥਾਵਾਂ 'ਤੇ ਸੜਕਾਂ ਟੁੱਟੀਆਂ ਹੋਈਆਂ ਹਨ ਉੱਥੇ ਟੋਇਆਂ ਵਿਚ ਪਾਣੀ ਖੜ੍ਹ ਜਾਣ ਕਾਰਨ ਲੋਕੀ ਸਣੇ ਵਾਹਨ ਡਿਗਦੇ ਵੇਖੇ ਗਏ | ਆਮ ਲੋਕਾਂ ਦਾ ਕਹਿਣਾ ਹੈ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਨਗਰ ਕੌਂਸਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪੁਖ਼ਤਾ ਪ੍ਰਬੰਧ ਨਹੀ ਕਰ ਸਕਿਆ, ਬੱਸ ਗੱਲਾਂ-ਬਾਤਾਂ ਕਰਕੇ ਡੰਗ ਟਪਾਈ ਕਰ ਰਿਹਾ ਹੈ ਜਦਕਿ ਇਸ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ |

ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਸ਼ਮਸ਼ਾਨ ਘਾਟ ਵਾਸਤੇ ਗੈਸ ਭੱਠੀ ਲਈ ਦਿੱਤੇ 7 ਲੱਖ ਰੁਪਏ ਅਗਲੀ ਖ਼ਬਰ ਸੁਖਬੀਰ ਨੇ 'ਲਹਿੰਦੇ ਤੇ ਚੜ੍ਹਦੇ' ਪੰਜਾਬ ਦੇ ਲੋਕਾਂ ਲਈ ਸੰਗਤ ਨਾਲ ਧੁੱਸੀ ਨੇੜੇ ਖੜ੍ਹੇ ਹੋ ਕੇ ਕੀਤੀ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।