16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੀ. ਆਈ. ਐਮ. ਟੀ. ਵਿਚ ਕਰਵਾਈ ਫਰੈਸ਼ਰ ਪਾਰਟੀ <br/>

ਫਰੈਸ਼ਰ ਪਾਰਟੀ 2025 'ਪਰਿਚੈ' ਵਿਚ ਜੇਤੂਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ | ਅਜੀਤ ਤਸਵੀਰ <br/> 22-09-2025
ਮੰਡੀ ਗੋਬਿੰਦਗੜ੍ਹ, 21 ਸਤੰਬਰ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਕਲਚਰਲ ਈਵੈਂਟ ਕੋਆਰਡੀਨੇਟਰ ਪੂਜਾ ਅਤੇ ਕੋ-ਕੋਆਰਡੀਨੇਟਰ ਵੰਦਨਾ ਗਰਗ ਦੀ ਦੇਖ ਰੇਖ ਵਿਚ ਨਵੀਂ ਸਿੱਖਿਆ ਸੈਸ਼ਨ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਫਰੈਸ਼ਰ ਪਾਰਟੀ-2025 'ਪਰਿਚੈ' ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਰਾਜ ਕੁਮਾਰ ਗੋਇਲ ਪ੍ਰਧਾਨ, ਚੇਅਰਮੈਨ ਨਰੇਸ਼ ਅਗਰਵਾਲ, ਨਿਤਿਨ ਸੱਗੜ ਸਕੱਤਰ, ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ, ਰਾਹੁਲ ਗੋਇਲ ਸੰਯੁਕਤ ਸਕੱਤਰ, ਡਾ. ਨੀਨਾ ਸੇਠ ਪਜਨੀ ਡਾਇਰੈਕਟਰ, ਪਿ੍ਸੀਪਲ ਡਾ. ਨੀਰੂ ਅਰੋੜਾ ਸ਼ਾਮਿਲ ਹੋਏ | ਫਰੈਸ਼ਰ ਪਾਰਟੀ ਦੀ ਸ਼ੁਰੂਆਤ ਡਾਇਰੈਕਟਰ ਡਾ. ਨਿਸ਼ੀ ਬਾਲਾ ਅਤੇ ਸਾਰੇ ਫੈਕਲਟੀ ਮੈਂਬਰਾਂ ਵਲੋਂ ਜੋਤ ਜਗ੍ਹਾ ਨਾਲ ਕੀਤੀ ਗਈ | ਇਸ ਮੌਕੇ ਸੀਨੀਅਰ ਵਿਦਿਆਰਥੀਆਂ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ | ਫਰੈਸ਼ਰ ਅਤੇ ਸੀਨੀਅਰ ਵਿਦਿਆਰਥੀਆਂ ਨੇ ਸੋਲੋ ਡਾਂਸ, ਗਰੁੱਪ ਡਾਂਸ, ਰੈਂਪ ਵਾਕ, ਸਕਿਟ ਅਤੇ ਗਾਇਕੀ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਪੇਸ਼ ਕਰਕੇ ਚੰਗਾ ਰੰਗ ਬੰਨਿ੍ਹਆ | ਸਾਰੇ ਪ੍ਰੋਗਰਾਮ ਕਲਾਤਮਿਕ ਅਤੇ ਸੁੰਦਰਤਾ ਨਾਲ ਵੱਖ-ਵੱਖ ਰੰਗਾਂ ਅਤੇ ਸ਼ੈਲੀਆਂ ਵਿਚ ਪੇਸ਼ ਕੀਤੇ ਗਏ ਸਨ | ਇਸ ਤੋਂ ਬਾਅਦ ਮਿਸਟਰ ਐਂਡ ਮਿਸਿਜ਼ ਫਰੈਸ਼ਰ 2025 ਦੇ ਜੇਤੂਆਂ ਦੀ ਚੋਣ ਕੀਤੀ ਗਈ | ਜਿਸ ਵਿਚ ਗੁਰਕੀਰਤ ਸਿੰਘ ਮਿਸਟਰ ਫਰੈਸ਼ਰ ਅਤੇ ਇਸ਼ੀਕਾ ਮਿਸ ਫਰੈਸ਼ਰ 2025 ਬਣੀ ਜਦਕਿ ਪ੍ਰਭਜੋਤ ਸਿੰਘ ਮਿਸਟਰ ਹੈਂਡਸਮ ਅਤੇ ਵੰਸ਼ਿਕਾ ਮਿਸ ਗੋਰਜੀਅਸ ਬਣੀ | ਇਸੇ ਤਰ੍ਹਾਂ ਮਿਸਟਰ ਡੈਜ਼ਲ ਰੁਪੇਸ਼, ਮਿਸ ਗਲੈਮਰ ਡੋਰਸ ਵਿਲੀਅਮ ਗਿੱਲ ਨੂੰ ਚੁਣਿਆ ਗਿਆ ਜਦਕਿ ਮਿਸਟਰ ਸ਼ੋਅ ਟੌਪਰ ਸਿਮਰਨਦੀਪ ਸਿੰਘ ਅਤੇ ਮਿਸ ਸ਼ੋਅ ਟੌਪਰ ਸਲੋਨੀ ਨੂੰ ਚੁਣਿਆ ਗਿਆ | ਇਸ ਮੌਕੇ ਜੇਤੂਆਂ ਨੂੰ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪੀ.ਆਈ.ਐਮ.ਟੀ. ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਫਰੈਸ਼ਰ ਪਾਰਟੀ ਸੀਨੀਅਰ ਅਤੇ ਜੂਨੀਅਰ ਵਿਚਕਾਰ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀ ਜਾਂਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਨੈਤਿਕਤਾ ਅਤੇ ਉੱਤਮ ਆਦਰਸ਼ਾਂ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ, ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਭਾਜਪਾ ਨੇ ਕਰਵਾਈ ਏਕਤਾ ਦੀ ਦੌੜ ਮੈਰਾਥਨ ਜ਼ਿਲ੍ਹਾ ਪ੍ਰਧਾਨ ਦੀਦਾਰ ਸ... ਅਗਲੀ ਖ਼ਬਰ ਬਖ਼ਸ਼ੀਸ਼ ਬੱਗਾ ਫਾਊਾਡੇਸ਼ਨ ਵਲੋਂ 31ਵੀਂ ਬਰਸੀ 'ਤੇ ਲਗਾਏ ਬੂਟੇ <br/> ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।