ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਬਲਜਿੰਦਰ ਸਿੰਘ)-ਹਲਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਸਬੰਧੀ 2 ਅਕਤੂਬਰ ਤੱਕ ਮਨਾਏ ਜਾ ਰਹੇ ਪੰਦਰ੍ਹਵਾੜਾ ਨੂੰ ਸਮਰਪਿਤ ਅੱਜ ਰੋਟਰੀ ਕਲੱਬ ਫ਼ਤਹਿਗੜ੍ਹ ਸਾਹਿਬ ਗੋਲਡ ਦੇ ਸਹਿਯੋਗ ਨਾਲ ਰੋਪੜ ਬੱਸ ਸਟੈਂਡ ਤੋਂ ਏਕਤਾ ਦੀ ਦੌੜ ਪ੍ਰੋਗਰਾਮ ਤਹਿਤ ਮੈਰਾਥਨ ਦੋੜ ਕਰਵਾਈ ਗਈ ਜਿਸ ਵਿਚ ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਪਾਰਟੀ ਦੇ ਸਮੂਹ ਵਰਕਰਾਂ ਨੇ ਭਾਗ ਲਿਆ | ਇਸ ਮੈਰਾਥਨ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵਲੋਂ ਹਰੀ ਝੰਡੀ ਦੇ ਕੇ ਮੈਰਾਥਨ ਦੀ ਸ਼ੁਰੂਆਤ ਕੀਤੀ ਗਈ | ਜੋ ਕਿ ਰੋਪੜ ਬੱਸ ਸਟੈਂਡ ਤੋਂ ਸ਼ੁਰੂ ਹੋਈ ਤੇ ਵੱਖ-ਵੱਖ ਥਾਂਵਾਂ ਤੋ ਲੰਘਦੀ ਹੋਈ ਵਾਪਸ ਰੋਪੜ ਬੱਸ ਸਟੈਂਡ ਆ ਕੇ ਸਮਾਪਤ ਹੋਈ | ਇਸ ਮੈਰਾਥਨ ਵਿਚ 15 ਤੋਂ 75 ਸਾਲ ਦੇ ਵੱਖ-ਵੱਖ ਵਰਗਾਂ ਦੇ 500 ਦੇ ਕਰੀਬ ਖਿਡਾਰੀਆਂ ਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ ਜਿਸ ਵਿਚ ਪਹਿਲੇ ਦੂਜੇ ਤੀਜੇ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਹਿਯੋਗ ਕਰਨ ਵਾਲੇ ਸਮੁੱਚੇ ਪ੍ਰਬੰਧਕਾਂ ਤੇ ਭਾਗ ਲੈਣ ਵਾਲੇ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਦੱਸਿਆ ਕਿ ਭਾਜਪਾ ਇਕਾਈ ਵਲੋਂ 24 ਸਤੰਬਰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਡਾਕਟਰ ਰਘਵੀਰ ਸੂਰੀ, ਸੀਨੀਅਰ ਆਗੂ ਗੇਜਾ ਰਾਮ ਵਾਲਮੀਕੀ, ਸੰਦੀਪ ਬੱਲ ਮੰਡੀ ਗੋਬਿੰਦਗੜ੍ਹ, ਹਰਮਨ ਸ਼ੇਰ ਗਿੱਲ, ਦਵਿੰਦਰ ਕੁਮਾਰ ਭੱਟ ਮੰਡਲ ਪ੍ਰਧਾਨ ਸਰਹਿੰਦ, ਰਾਣਾ ਗਰੁੱਪ ਦੇ ਐਮ.ਡੀ. ਡਾ. ਹਤਿੰਦਰ ਸੂਰੀ, ਐਡ. ਰਾਜਵੀਰ ਸਿੰਘ ਗਰੇਵਾਲ, ਰਾਜੇਸ਼ ਥੋਰ, ਅੰਕਿਤ ਬੰਸਲ, ਕੁਲਦੀਪ ਸਿੰਘ ਸਿੱਧੂਪੁਰ, ਅਰਵਿੰਦ ਵਰਮਾ, ਦੀਪਿਨ ਮੈਂਗੀ, ਰਾਮ ਸਿੰਘ, ਅਜੈਬ ਸਿੰਘ ਜਖਵਾਲੀ, ਕੁਲਦੀਪ ਸਹੋਤਾ, ਧਰਮਿੰਦਰ ਬਾਂਡਾ, ਪਰਵਿੰਦਰ ਸਿੰਘ ਦਿਓਲ, ਸੰਦੀਪ ਗਾਬਾ, ਗੁਰਮੁਖ ਸਿੰਘ, ਬਲਵੀਰ ਸਿੰਘ ਧਾਰਨੀ, ਰਾਮ ਸਿੰਘ, ਕਮਲਜੀਤ ਸਿੰਘ ਸਾਨੀਪੁਰ, ਗੁਰਮੁਖ ਸਿੰਘ ਜੱਲ੍ਹਾ, ਸੰਜੀਵ ਨੰਦਨ, ਰਾਧੇ ਸ਼ਾਮ ਸੂਦ, ਕੋਚ ਗੌਰਵ ਭਲਵਾਨ, ਵਿਨੇ ਗੁਪਤਾ, ਵਿਜੇ ਪਾਠਕ, ਹਰੀਸ਼ ਅਗਰਵਾਲ, ਸ਼ਾਮ ਸੁੰਦਰ ਭਾਰਦਵਾਜ, ਬੀਬੀ ਬਲਵਿੰਦਰ ਕੌਰ ਮੰਡਲ ਪ੍ਰਧਾਨ, ਬੀਬੀ ਪਰਮਜੀਤ ਕੌਰ, ਓਮ ਪ੍ਰਕਾਸ਼ ਗੌਤਮ ਮੰਡਲ ਪ੍ਰਧਾਨ, ਦਵਿੰਦਰ ਸਿੰਘ ਵੈਦਵਾਨ ਮੰਡਲ ਪ੍ਰਧਾਨ ਆਦਿ ਹਾਜ਼ਰ ਸਨ |