ਖਮਾਣੋਂ, 21 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਪਨੈਚਾਂ ਨੇ ਕਿਹਾ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜ੍ਹਾ ਹਾਂ ਅਤੇ ਕਿਹਾ ਕਿ ਕੁਝ ਵਿਅਕਤੀ ਜਾਣ ਬੁੱਝ ਕੇ ਅਖ਼ਬਾਰਾਂ ਵਿਚ ਭੁਲੇਖਾ ਪਾਊ ਨਾਮ ਜੋੜ ਰਹੇ ਹਨ | ਉਨ੍ਹਾਂ ਕਿਹਾ ਕਿਹਾ ਕਿ ਸੁਖਬੀਰ ਬਾਦਲ ਨੇ ਲੈਂਡ ਪਾਲਿਸੀ ਖ਼ਿਲਾਫ਼ ਧਰਨਿਆਂ ਦਾ ਯੁੱਧ ਛੇੜ ਕੇ ਭਗਵੰਤ ਮਾਨ ਸਰਕਾਰ ਨੂੰ ਇਹ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦੀ ਤੋਂ ਬਚਾ ਲਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਵਿਚ ਜਾ ਕੇ ਨਿਸ਼ਕਾਮ ਸੇਵਾ ਨਾਲ ਲੋਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ | ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਖੇਤਰੀ ਪਾਰਟੀ ਹੈ ਜੋ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਭਲਾ ਸੋਚਦੀ ਹੈ ਅਤੇ ਇਸ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿਚ ਪੂਰਨ ਵਿਸ਼ਵਾਸ ਰੱਖਦੇ ਹਨ | ਇਸ ਮੌਕੇ ਦਰਬਾਰਾ ਸਿੰਘ ਗੁਰੂ, ਡਾ. ਜਗਦੀਪ ਸਿੰਘ ਰਾਣਾ, ਰਣਬੀਰ ਸਿੰਘ ਐਮ.ਸੀ, ਗੁਰਮੀਤ ਸਿੰਘ ਨਾਨੋਵਾਲ ਡਾਇਰੈਕਟਰ, ਮਾਸਟਰ ਹਰਭਜਨ ਸਿੰਘ ਲਖਣਪੁਰ, ਅਮਰਜੀਤ ਸਿੰਘ ਭਾਮੀਆਂ, ਪਿ੍ਤਪਾਲ ਸਿੰਘ ਲਖਣਪੁਰ ਅਤੇ ਹਰਪ੍ਰੀਤ ਸਿੰਘ ਹੈਪੀ ਲਖਣਪੁਰ ਹਾਜ਼ਰ ਸਨ |