16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੁਲਿਸ ਹਿਰਾਸਤ ਦੌਰਾਨ ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ

ਸੰਗਤ ਮੰਡੀ (ਬਠਿੰਡਾ), 16 ਸਤੰਬਰ (ਅੰਮ੍ਰਿਤ ਸ਼ਰਮਾ) - ਜਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਵਿਖੇ ਬੀਤੀ ਰਾਤ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਦੀ ਭੇਦਭਰੀ ਹਾਲਤ ਵਿਚ...

ਅਜੀਤ ਡੈਸਕ 16-09-2026

ਸੰਗਤ ਮੰਡੀ (ਬਠਿੰਡਾ), 16 ਸਤੰਬਰ (ਅੰਮ੍ਰਿਤ ਸ਼ਰਮਾ) - ਜਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਵਿਖੇ ਬੀਤੀ ਰਾਤ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਲੇਰ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਮੁਲਤਾਨੀਆਂ ਅਤੇ ਉਸ ਦੀ ਮਾਂ ਸਮੇਤ ਕੁੱਲ 5 ਵਿਅਕਤੀਆਂ ਵਿਰੁੱਧ ਥਾਣਾ ਸੰਗਤ ਵਿਖੇ 14 ਸਤੰਬਰ ਨੂੰ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 2 ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ 3 ਪੁਲਿਸ ਰਿਮਾਂਡ ਦੌਰਾਨ ਹਿਰਾਸਤ ਵਿਚ ਹਨ। ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਦਲੇਰ ਸਿੰਘ ਨਸ਼ੇ ਦਾ ਆਦੀ ਦੱਸਿਆ ਗਿਆ ਸੀ,ਜਿਸ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਤ ਦੇ ਕਰਨ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ।

ਪਿਛਲੀ ਖ਼ਬਰ ਟਿੱਪਰ ਹੇਠ ਅਉਣ ਨਾਲ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਰੰਭ