16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਆਪ' ਦੀਆਂ ਝੂਠੀਆਂ ਗਾਰੰਟੀਆਂ ਨਾਲ ਠੱਗੇ ਲੋਕ, ਹੁਣ ਸੁਚੇਤ ਹੋਏ-ਜਰਨੈਲ ਮਾਜਰੀ <br/>

ਅਜੀਤ ਡੈਸਕ 22-09-2025
ਮੰਡੀ ਗੋਬਿੰਦਗੜ੍ਹ, 21 ਸਤੰਬਰ (ਇਕਬਾਲਦੀਪ ਸੰਧੂ)-ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਝੂਠੀਆਂ ਗਰੰਟੀਆਂ ਤੇ ਗੁੰਮਰਾਹਕੁੰਨ ਪ੍ਰਚਾਰ ਨਾਲ 'ਆਪ' ਸਰਕਾਰ ਸੱਤਾ ਵਿਚ ਆ ਗਈ ਸੀ, ਪਰ ਇਸ ਝੂਠੀ ਸਰਕਾਰ ਵਲੋਂ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਸਹੂਲਤ ਦਿੱਤੀ ਗਈ ਤੇ ਨਾ ਹੀ ਕਿਧਰੇ ਵਿਕਾਸ ਹੋਈਆ | ਜਿਸ ਕਾਰਨ ਅੱਜ ਪੰਜਾਬ ਦਾ ਬੱਚਾ-ਬੱਚਾ 'ਆਪ' ਦੀਆਂ ਝੂਠੀਆਂ ਗਰੰਟੀਆਂ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਵੱਡੇ ਪੱਧਰ ਤੇ ਜੁੜ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਮੰਡੀ ਗੋਬਿੰਦਗੜ੍ਹ ਦਿਹਾਤੀ ਦੇ ਜਥੇਦਾਰ ਜਰਨੈਲ ਸਿੰਘ ਮਾਜਰੀ ਨੇ ਅੱਜ ਪਿੰਡ ਮਾਜਰੀ ਮਿਸ਼ਰੀ ਵਿਖੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਤਹਿਤ ਬੂਥ ਕਮੇਟੀ ਬਣਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਜਥੇ. ਮਾਜਰੀ ਨੇ ਕਿਹਾ ਕਿ ਅੱਜ ਜੇਕਰ ਪੰਜਾਬ ਅੰਦਰ ਕੋਈ ਪਾਰਟੀ ਹੜ੍ਹ ਪੀੜਤਾਂ ਦੇ ਦੁੱਖ ਦਰਦ ਸਮਝ ਕੇ ਸਹਾਇਤਾ ਕਰ ਰਹੀ ਹੈ, ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ | ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਨ ਰਾਤ ਮਿਹਨਤ ਕਰਕੇ ਥਾਂ-ਥਾਂ ਰਾਹਤ ਸਮਗਰੀ ਭੇਜੀ ਜਾ ਰਹੀ ਹੈ | ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਬੂਥ ਪੱਧਰ ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ | ਇਸ ਮੀਟਿੰਗ ਵਿਚ ਸੀਨੀਅਰ ਆਗੂ ਭਿੰਦਰ ਸਿੰਘ ਪ੍ਰਧਾਨ ਮੰਡੀ, ਜਗਦੀਪ ਸਿੰਘ ਸਰਪੰਚ, ਜੀਤ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ ਮਾਨ, ਪਰਵਿੰਦਰ ਸਿੰਘ ਪੰਚ, ਗੁਰਵਿੰਦਰ ਸਿੰਘ ਗੋਲਡਾ, ਗੁਰਮੇਲ ਸਿੰਘ ਰੰਗੀ, ਕਸ਼ਮੀਰਾ ਸਿੰਘ ਮਾਨ, ਜਸਵੰਤ ਸਿੰਘ ਮਾਨ, ਸਿਮਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸੰਚਿਤ ਸਿੰਗਲਾ ਦਾ ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ ਤੇ ਤੇਰਾਪੰਥ ਮਹਿਲਾ ਮੰਡਲ ਵਲੋਂ ਸਨਮਾਨ <br/> ਅਗਲੀ ਖ਼ਬਰ ਸ਼੍ਰੋ.ਅ. ਦਲ ਦੇ ਪ੍ਰਧਾਨ ਸੁਖਬੀਰ ਨਾਲ ਡਟ ਕੇ ਖੜ੍ਹਾ ਹਾਂ-ਪਨੈਚਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।