16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੰਚਿਤ ਸਿੰਗਲਾ ਦਾ ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ ਤੇ ਤੇਰਾਪੰਥ ਮਹਿਲਾ ਮੰਡਲ ਵਲੋਂ ਸਨਮਾਨ <br/>

'ਆਪ' ਆਗੂ ਸੰਚਿਤ ਸਿੰਗਲਾ ਨੂੰ ਸਨਮਾਨਿਤ ਕਰਦੇ ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ ਤੇ ਤੇਰਾਪੰਥ ਮਹਿਲਾ ਮੰਡਲ ਦੇ ਅਹੁਦੇਦਾਰ | ਅਜੀਤ ਤਸਵੀਰ <br/> 22-09-2025
ਮੰਡੀ ਗੋਬਿੰਦਗੜ੍ਹ, 21 ਸਤੰਬਰ (ਇਕਬਾਲਦੀਪ ਸੰਧੂ)-ਆਮ ਆਦਮੀ ਪਾਰਟੀ ਦੇ ਸੀਨੀਅਰ ਯੁਵਾ ਨੇਤਾ ਅਤੇ ਸ੍ਰੀ ਸ਼ਿਆਮ ਨਿਸ਼ਾਨ ਯਾਤਰਾ ਸੇਵਾ ਸੰਘ, ਮੰਡੀ ਗੋਬਿੰਦਗੜ੍ਹ ਦੇ ਮੈਂਬਰ ਸੰਚਿਤ ਸਿੰਗਲਾ ਨੂੰ ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ ਅਤੇ ਤੇਰਾਪੰਥ ਮਹਿਲਾ ਮੰਡਲ, ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ ਤੇਰਾਪੰਥ ਯੁਵਕ ਪ੍ਰੀਸ਼ਦ, ਮੰਡੀ ਗੋਬਿੰਦਗੜ੍ਹ ਵਲੋਂ ਆਯੋਜਿਤ ਮੈਗਾ ਖ਼ੂਨਦਾਨ ਮੁਹਿੰਮ ਦੀ ਸਫ਼ਲਤਾ ਵਿਚ ਮੁੱਖ ਭੂਮਿਕਾ ਨਿਭਾਉਣ ਲਈ ਇਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਵਿਚ ਸੁਰੇਂਦਰ ਮਿੱਤਲ, ਰਮੇਸ਼ ਮਿੱਤਲ, ਪੰਕਜ ਜੈਨ, ਸੀ.ਏ ਸੁਨੀਲ ਖੁੱਲਰ ਅਤੇ ਹੋਰ ਸ਼ਾਮਿਲ ਸਨ | ਇਸ ਮੌਕੇ ਸਿੰਗਲਾ ਨੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖ਼ੂਨਦਾਨ ਇਕ ਨੇਕ ਕੰਮ ਹੈ, ਜਿਸਕਰਕੇ ਉਨ੍ਹਾਂ ਸਮਾਜ ਦੇ ਹਰ ਵਿਅਕਤੀ ਨੂੰ ਅਜਿਹੀਆਂ ਦਾਨੀ ਮੁਹਿੰਮਾਂ ਵਿਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ | ਇਸ ਮੈਗਾ ਖ਼ੂਨਦਾਨ ਮੁਹਿੰਮ ਤਹਿਤ ਸ਼ਹਿਰ ਦੇ ਪੰਜ ਵੱਖ-ਵੱਖ ਸਥਾਨਾਂ 'ਤੇ ਖ਼ੂਨਦਾਨ ਕੈਂਪ ਲਗਾਏ ਗਏ ਸਨ | ਇਨ੍ਹਾਂ ਕੈਂਪਾਂ ਵਿਚ ਸ਼ਹਿਰ ਨਿਵਾਸੀਆਂ, ਵੱਖ-ਵੱਖ ਧਾਰਮਿਕ, ਸਮਾਜਿਕ ਸੰਗਠਨਾਂ, ਵਿੱਦਿਅਕ ਸੰਸਥਾਵਾਂ, ਰਾਜਨੀਤਿਕ ਨੇਤਾਵਾਂ ਅਤੇ ਉਦਯੋਗਪਤੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਸੇਵਾ ਨੂੰ ਸਫ਼ਲ ਬਣਾਉਣ ਲਈ, ਸੰਚਿਤ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਦਾਨੀ ਅੱਗੇ ਆਏ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਅÏਰਤ ਦੀ ਮੌਤ <br/> ਅਗਲੀ ਖ਼ਬਰ 'ਆਪ' ਦੀਆਂ ਝੂਠੀਆਂ ਗਾਰੰਟੀਆਂ ਨਾਲ ਠੱਗੇ ਲੋਕ, ਹੁਣ ਸੁਚੇਤ ਹੋਏ-ਜਰਨੈਲ ਮਾਜਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।