16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੜਕ ਹਾਦਸੇ 'ਚ ਅÏਰਤ ਦੀ ਮੌਤ <br/>

ਅਜੀਤ ਡੈਸਕ 22-09-2025
ਸੰਘੋਲ, 21 ਸਤੰਬਰ (ਪਰਮਵੀਰ ਸਿੰਘ)-ਮੋਟਰਸਾਈਕਲ 'ਤੇ ਸਵਾਰ ਔਰਤ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਘੋਲ ਨੇੜੇ ਬਾਠਾਂ ਰੋਡ ਵੱਲ ਮੋਟਰਸਾਈਕਲ ਸਵਾਰ ਮਾਂ-ਪੁੱਤ ਅਚਾਨਕ ਅਗਿਆਤ ਕਾਰ ਦੀ ਲਪੇਟ 'ਚ ਆ ਗਏ, ਜਿਸ ਕਾਰਨ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ | ਜਿਸ ਨੂੰ ਇਲਾਜ ਲਈ ਖਮਾਣੋਂ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਔਰਤ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੀ ਪਛਾਣ ਪਰਮਜੀਤ ਕੌਰ ਪਤਨੀ ਅਵਤਾਰ ਸਿੰਘ ਪਿੰਡ ਮਨੈਲਾ ਵਜੋਂ ਹੋਈ ਹੈ | ਦੱਸਿਆ ਜਾਂਦਾ ਹੈ ਕਿ ਕਾਰ ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਚੌਕੀ ਪੁਲਿਸ ਸੰਘੋਲ ਵਲੋਂ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਟੀ. ਐਡ ਐਮ. ਇੰਪ: ਯੂਨੀਅਨ ਦੇ ਆਗੂਆਂ ਨੇ ਨਾਜਾਇਜ਼ ਕਬਜ਼ਾ ਛਡਾਉਣ ਦੀ ਕੀਤੀ ਮੰਗ <br/> ਅਗਲੀ ਖ਼ਬਰ ਸੰਚਿਤ ਸਿੰਗਲਾ ਦਾ ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ ਤੇ ਤੇਰਾਪੰਥ ਮਹਿਲਾ ਮੰਡਲ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।