03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੰਤ ਪੌਲ ਹੀਲਿੰਗ ਚਰਚ ਤੇ ਪਾਸਟਰ ਮਨਿਸਟਰੀ ਨੇ ਸਾਲਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 23-09-2025
ਅਮਲੋਹ, 22 ਸਤੰਬਰ (ਕੇਵਲ ਸਿੰਘ)-ਸੰਤ ਪੌਲ ਹੀਲਿੰਗ ਚਰਚ ਤੇ ਪਾਸਟਰ ਮਨਿਸਟਰੀ ਵਲੋਂ ਸੰਤ ਗੁਰਮੀਤ ਸਿੰਘ ਇਮਾਨੂੰਏਲ ਦੀ ਅਗਵਾਈ ਵਿਚ 18ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਅਮਰ ਸਿੰਘ ਸੰਸਦ ਮੈਂਬਰ ਤੇ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਮੰਤਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਮੰਗ ਪੱਤਰ ਕਮਿਊਨਿਟੀ ਹਾਲ ਤੇ ਕਬਰਸਤਾਨ ਦੀ ਚਾਰ ਦੀਵਾਰੀ ਲਈ ਡਾ. ਅਮਰ ਸਿੰਘ ਨੂੰ ਰਣਦੀਪ ਸਿੰਘ ਨਾਭਾ ਰਾਹੀਂ ਦਿੱਤਾ ਗਿਆ | ਇਸ ਮੌਕੇ ਡਾ. ਅਮਰ ਸਿੰਘ ਅਤੇ ਕਾਕਾ ਰਣਦੀਪ ਸਿੰਘ ਨਾਭਾ ਦਾ ਬੈੱਸਟ ਸੋਸ਼ਲ ਸਰਵਿਸ ਐਵਾਰਡ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤ ਗੁਰਮੀਤ ਨੇ ਸਮਾਜ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਮਤਭੇਦ ਭੁਲਾ ਕੇ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ | ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਪੌਲ ਹੀਲਿੰਗ ਚਰਚ 18 ਸਾਲ ਤੋਂ ਸਮਾਜ ਦੀ ਸੇਵਾ ਵਿਚ ਹੈ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਕੇ ਨਸ਼ਿਆਂ ਤੋਂ ਮੁਕਤ ਕਰਵਾਇਆ ਜਾਂਦਾ ਹੈ, ਜ਼ਰੂਰਤਮੰਦ ਲੋਕਾਂ ਦੀ ਸਹਾਇਤਾ, ਪੜ੍ਹਾਈ ਕਰ ਰਹੇ ਨੌਜਵਾਨਾਂ ਦੀ ਮੱਦਦ ਕੀਤੀ ਜਾਂਦੀ ਹੈ | ਇਸ ਮੌਕੇ ਅਧਿਆਪਕਾਂ ਅਤੇ ਸਮਾਜ ਵਿਚ ਸੇਵਕਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਗੁਰਬਚਨ ਸਿੰਘ ਕਾਹਨਪੁਰਾ, ਪਾਸਟਰ ਅਸ਼ੋਕ ਕੁਮਾਰ ਪਟਿਆਲਾ, ਰਾਜਿੰਦਰ ਕੁਮਾਰ, ਦਰਸ਼ਨ ਲਾਡਪੁਰ, ਰੂਬਲ ਕੰੁਭੜਾ, ਰਮੇਸ਼ ਕੁਮਾਰ ਅਮਿੱਤ, ਸੁਸ਼ੀਲ, ਕਾਲਾ, ਮਾਣਕੀ, ਗੁਰਜੰਟ ਧੂਰੀ, ਜੌਰਜ ਮਸੀਹ ਰੋਬਨ, ਅਵਤਾਰ, ਅਸ਼ੋਕ, ਹਰਪ੍ਰੀਤ ਹੈਪੀ, ਜੀਵਨ ਪੰਡਿਤ, ਪਰਮਜੀਤ ਕਾਲਾ, ਜਵਾਹਰ ਸ਼ਰਮਾ, ਮੁਨੀਸ਼ ਧੂਰੀ ਤੋਂ ਇਲਾਵਾ ਰਿਟ. ਅਜੀਵਲੋਚਨ ਸ਼ਰਮਾ, ਲਖਵੀਰ ਸਿੰਘ, ਦਰਸ਼ਨ ਸਿੰਘ, ਪਾਸਟਰ ਨੀਰਜ ਮੱਟੂ, ਅਮਨ, ਪਿ੍ਥੀਪਾਲ ਸਿੰਘ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਮੌਜੂਦ ਸਨ |
ਪਿਛਲੀ ਖ਼ਬਰ ਸਪਾਹ ਸੈਂਟਰ ਦੀ ਆੜ ਹੇਠ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਅਗਲੀ ਖ਼ਬਰ ਸਰਕਾਰ ਮਿਲਾਵਟੀ ਮਠਿਆਈਆਂ ਤੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦੇਵੇ- ਨੰਬਰਦਾਰ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।