04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅਮਲੋਹ ਵਿਖੇ ਅਗਰਵਾਲ ਸਮਾਜ ਵਲੋਂ ਮਹਾਰਾਜਾ ਅਗਰਸੈਨ ਜੈਯੰਤੀ ਮਨਾਈ

ਅਜੀਤ ਡੈਸਕ 23-09-2025
ਅਮਲੋਹ, 22 ਸਤੰਬਰ (ਕੇਵਲ ਸਿੰਘ)-ਅਗਰਵਾਲ ਸਮਾਜ ਵਲੋਂ ਅੱਜ ਸਥਾਨਕ ਰਾਮ ਮੰਦਿਰ ਅਮਲੋਹ ਵਿਖੇ ਮਹਾਰਾਜਾ ਅਗਰਸੈਨ ਜੈਯੰਤੀ ਮਨਾਈ ਗਈ | ਇਸ ਮੌਕੇ ਭਾਜਪਾ ਆਗੂ ਪ੍ਰਦੀਪ ਗਰਗ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਨੇ ਸਮਾਜ ਵਿਚ ਸਮਾਨਤਾ, ਸਹਿਯੋਗ ਅਤੇ ਸਾਂਝੀ ਖ਼ੁਸ਼ਹਾਲੀ ਦੀ ਨੀਂਹ ਰੱਖੀ | ਉਨ੍ਹਾਂ ਦੇ ਰਾਜ ਵਿਚ ਆਉਣ ਵਾਲੇ ਹਰ ਨਵੇਂ ਪਰਿਵਾਰ ਨੂੰ ਪਹਿਲਾਂ ਤੋਂ ਰਹਿੰਦੇ ਲੋਕਾਂ ਵਲੋਂ ਸਵਾਗਤ ਵਜੋਂ ਇਕ ਇੱਟ ਅਤੇ ਇਕ ਸੋਨੇ ਦਾ ਸਿੱਕਾ ਮਿਲਦਾ ਸੀ ਤਾਂ ਜੋ ਉਹ ਇੱਟਾਂ ਨਾਲ ਆਪਣਾ ਘਰ ਬਣਾ ਸਕਣ ਅਤੇ ਸਿੱਕੇ ਨਾਲ ਆਪਣੀ ਰੋਜ਼ੀ ਰੋਟੀ ਸ਼ੁਰੂ ਕਰ ਸਕਣ |
ਇਹ ਨੀਤੀ ਸਿਰਫ਼ ਇਕ ਪਰੰਪਰਾ ਨਹੀਂ ਸਗੋਂ ਇਹ ਆਰਥਿਕ-ਸਮਾਜਿਕ ਕ੍ਰਾਂਤੀ ਸੀ ਇਸ ਨਾਲ ਗ਼ਰੀਬੀ ਖ਼ਤਮ ਹੋ ਗਈ ਤੇ ਹਰ ਪਰਿਵਾਰ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਦਾ ਸੀ | ਗਰਗ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਨੇ ਜਾਨਵਰਾਂ ਦੀ ਬਲੀ ਦਾ ਸਖ਼ਤ ਵਿਰੋਧ ਕੀਤਾ ਅਤੇ ਅਹਿੰਸਾ ਦਾ ਰਸਤਾ ਅਪਣਾਇਆ | ਇਸ ਮੌਕੇ ਸੋਹਨ ਲਾਲ ਅਬਰੋਲ, ਅਸ਼ੋਕ ਬਾਂਸਲ ਐਡਵੋਕੇਟ, ਸ਼ਿਵ ਕੁਮਾਰ ਗੋਇਲ, ਦੀਪਕ ਗੋਇਲ, ਰਕੇਸ਼ ਗਰਗ, ਭੂਸ਼ਣ ਸੂਦ, ਮਾ ਸੁਭਾਸ਼ ਜਿੰਦਲ, ਰਿਸ਼ੂ ਗਰਗ, ਅਜੇ ਗਰਗ, ਰਕੇਸ਼ ਗਰਗ ਬਬਲੀ, ਯੋਗੇਸ਼ ਬਾਂਸਲ, ਸੁਸ਼ੀਲ ਬਾਂਸਲ, ਮੋਹਿਤ ਗਰਗ ਐਡਵੋਕੇਟ, ਅਨਿਲ ਗੋਇਲ, ਪ੍ਰੇਮ ਸੀ.ਏ, ਪਵਨ ਜਿੰਦਲ, ਡਾ. ਅਸ਼ੋਕ ਗੋਇਲ, ਅਸ਼ੋਕ ਜਿੰਦਲ, ਸ਼ਵਿੰਦਰ ਮਿੱਤਲ, ਸੁਰਿੰਦਰ ਜਿੰਦਲ, ਸੁਰਿੰਦਰ ਗੁਪਤਾ ਭੋਲਾ ਤੋਂ ਇਲਾਵਾ ਅਗਰਵਾਲ ਸਮਾਜ ਦੇ ਪਰਿਵਾਰ ਮੌਜੂਦ ਸਨ |
ਪਿਛਲੀ ਖ਼ਬਰ ਰਗਬੀ ਸਪੋਰਟਸ ਐਸੋਸੀਏਸ਼ਨ ਨੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ 'ਆਪ' ਸਰਕਾਰ ਚਾਰ ਸਾਲਾਂ 'ਚ ਸੜਕਾਂ 'ਤੇ ਪੈਚ ਤੱਕ ਨਹੀਂ ਲਗਵਾ ਸਕੀ- ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।