15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਜਾਬ ਰਾਜ ਖੇਤੀਬਾੜੀ ਸਰਕਾਰੀ ਸਭਾਵਾਂ ਯੂਨੀਅਨ ਨੇ ਉਪ ਰਜਿਸਟਰਾਰ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 17-10-2025
'ਮਾਮਲਾ ਮਾਰਕਫੈੱਡ ਅਤੇ ਇਫਕੋ ਵਲੋਂ ਖਾਦ ਨਾਲ ਹੋ ਰਹੀ ਟੈਗਿੰਗ ਦਾ'

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਗੁਰਵਿੰਦਰ ਸਿੰਘ ਜੈ ਸਿੰਘ ਵਾਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਨਰਿੰਦਰ ਸਿੰਘ ਮਾਵੀ ਦਮਹੇੜੀ ਜਨਰਲ ਸਕੱਤਰ ਦੀ ਅਗਵਾਈ ਵਿਚ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਾਰਕਫੈੱਡ ਤੇ ਇਫਕੋ ਵਲੋਂ ਖਾਦ ਨਾਲ ਹੋ ਰਹੀ ਟੈਗਿੰਗ ਸੰਬੰਧੀ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ 'ਤੇ ਸੂਬਾ ਪ੍ਰਧਾਨ ਬਹਾਦਰ ਸਿੰਘ ਜੱਲ੍ਹਾ ਨੇ ਮੰਗ ਕੀਤੀ ਕਿ ਮਾਰਕਫੈੱਡ ਅਦਾਰੇ ਵਲੋਂ ਸਭਾਵਾਂ ਨੂੰ ਖਾਦ ਨਾਲ ਫੀਡ ਅਤੇ ਹੋਰ ਸਮਾਨ ਟੈਗ ਕਰਕੇ ਦਿੱਤਾ ਜਾਂਦਾ ਹੈ | ਸਭਾਵਾਂ ਨੂੰ ਖਾਦ ਸਪਲਾਈ ਏਡਿਟ ਅਨੁਸਾਰ ਨਹੀਂ ਹੋ ਰਹੀ ਹੈ, ਖਾਦ ਦੀ ਸਪਲਾਈ ਦੀ ਪੇਮੈਂਟ ਐਡਵਾਂਸ ਕਰਵਾਈ ਜਾਂਦੀ ਹੈ, ਜਿਸ ਨਾਲ ਸਭਾ ਦੀ ਖਾਦ ਲਿਮਿਟ ਨੂੰ ਵਾਧੂ ਵਿਆਜ ਪੈ ਰਿਹਾ ਹੈ, ਜਿਸ ਨਾਲ ਸਭਾ ਨੂੰ ਵਿੱਤੀ ਨੁਕਸਾਨ ਪਹੁੰਚ ਰਿਹਾ ਹੈ | ਇਸ ਮੌਕੇ ਕਮਲਜੀਤ ਸਿੰਘ ਬਰਾਸ ਖ਼ਜ਼ਾਨਚੀ, ਦਲਜੀਤ ਸਿੰਘ ਬਲਾਕ ਪ੍ਰਧਾਨ ਅਮਲੋਹ, ਦਲਵੀਰ ਸਿੰਘ ਘੇਲ ਬਲਾਕ ਪ੍ਰਧਾਨ ਖੇੜਾ, ਅਮਨਦੀਪ ਸਿੰਘ ਉੱਚਾ ਰਿਉਣਾ, ਅੰਮਿ੍ਤਪਾਲ ਸਿੰਘ ਖਨਿਆਣ, ਕਮਿਕਰ ਸਿੰਘ ਫ਼ਤਹਿਗੜ੍ਹ ਨਿਊਆਂ, ਸੁਖਵੰਤ ਸਿੰਘ ਘੁਟੀਂਡ, ਗੁਰਤੇਜ ਸਿੰਘ ਸੌਂਟੀ, ਸੁਰਿੰਦਰ ਸਿੰਘ ਮਾਜਰੀ ਕਿਸ਼ਨੇ ਵਾਲੀ, ਬੀਰਦਵਿੰਦਰ ਸਿੰਘ ਮੱਠੀ, ਭੁਪਿੰਦਰ ਸਿੰਘ ਲੁਹਾਰ ਮਾਜਰਾ, ਗੁਰਸੇਵਕ ਸਿੰਘ ਲੁਹਾਰੀ ਕਲਾਂ, ਧਰਮਪਾਲ ਸਿੰਘ ਘਮੰਡਗੜ੍ਹ, ਅਮਰਜੀਤ ਸਿੰਘ ਵਜੀਦਪੁਰ, ਜਸਪਾਲ ਸਿੰਘ ਬਾਸੀਆਂ, ਗੁਰਿੰਦਰ ਸਿੰਘ ਕੋਟਲਾ ਪੀਰ ਜੈਨ, ਜੁਝਾਰ ਸਿੰਘ ਭਗੜਾਣਾ, ਇੰਦਰਜੀਤ ਸਿੰਘ ਬਰਵਾਲੀ, ਅਭੈਵੀਰ ਸਿੰਘ ਸੰਘੋਲ, ਦਲਜਿੰਦਰ ਸਿੰਘ ਕੋਟਲਾ ਮਸੂਦ, ਗੁਣਤਾਸ਼ ਸਿੰਘ ਨੰਦਪੁਰ ਕਲੌੜ, ਗੁਰਿੰਦਰ ਸਿੰਘ ਖਮਾਣੋਂ, ਲਖਬੀਰ ਸਿੰਘ ਬਧੌਛੀ, ਅਮਨਦੀਪ ਸਿੰਘ, ਕਮਲਜੀਤ ਸਿੰਘ ਪਵਾਲਾ, ਜਸਵੀਰ ਸਿੰਘ ਬਦੀਨਪੁਰ, ਹਰਪਾਲ ਸਿੰਘ ਹਰੀਪੁਰ, ਹੁਸਨਪ੍ਰੀਤ ਸਿੰਘ ਮੁੱਲਾਂਪੁਰ, ਹਰਮੀਤ ਸਿੰਘ ਚੁੰਨੀ ਕਲ੍ਹਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੀ ਜ਼ਮੀਨ ਦੀ ਮਾਲਕਣ ਨਾਮਜ਼ਦ ਅਗਲੀ ਖ਼ਬਰ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਾਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਅੱਗੇ ਆਉਣ ਦੀ ਲੋੜ-ਡਾ. ਗੁਰਸ਼ਰਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।