ਖਮਾਣੋਂ, 16 ਅਕਤੂਬਰ (ਮਨਮੋਹਣ ਸਿੰਘ ਕਲੇਰ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਭੜੀ ਵਲੋਂ ਸਾਥੀ ਲਖਵੀਰ ਸਿੰਘ ਲਾਈਨਮੈਨ ਸਰਕਲ ਪ੍ਰਧਾਨ ਖੰਨਾ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦਾ ਦਫ਼ਤਰ ਸਕੱਤਰ ਚੁਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ਲਖਵੀਰ ਸਿੰਘ ਨੇ ਕਿਹਾ ਕਿ ਜਿਹੜਾ ਭਰੋਸਾ ਜਥੇਬੰਦੀ ਨੇ ਉਨ੍ਹਾਂ ਪ੍ਰਤੀ ਪ੍ਰਗਟਾਇਆ ਹੈ, ਉਹ ਉਸ 'ਤੇ ਖਰਾ ਜਰੂਰ ਉੱਤਰਨਗੇ | ਇਸ ਸਮੇਂ ਸੁਖਵਿੰਦਰ ਸਿੰਘ, ਮੱਖਣ ਸਿੰਘ, ਸਬ ਡਵੀਜ਼ਨ ਭੜੀ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਸੇਵਕ ਸਿੰਘ ਭੰਗੂ, ਸਕੱਤਰ ਪਰਦੀਪ ਸਿੰਘ, ਖੰਨਾ ਡਵੀਜ਼ਨ ਪ੍ਰਧਾਨ ਜਗਜੀਤ ਸਿੰਘ ਜੇ.ਈ. ਭੜੀ, ਨਵਨੀਤ ਸਿੰਘ ਜੁਆਇੰਟ ਸੈਕਟਰੀ ਸਰਕਲ ਖੰਨਾ, ਇੰਜੀ. ਇਦੂ ਖਾਨ ਕੈਸ਼ੀਅਰ, ਹਰਮਨਦੀਪ ਸਿੰਘ ਪ੍ਰਧਾਨ ਏ.ਓ.ਟੀ.ਐਲ. ਮੰਡੀ ਗੋਬਿੰਦਗੜ੍ਹ, ਇੰਜੀ. ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਯੂ.ਡੀ.ਸੀ. ਅਤੇ ਸਬ ਡਵੀਜ਼ਨ ਭੜੀ ਦੇ ਸਾਰੇ ਮੈਂਬਰ ਹਾਜ਼ਰ ਸਨ |