ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਿਰ ਸਕੂਲ ਅਮਲੋਹ ਦੇ ਵਿਦਿਆਰਥੀਆਂ ਨੇ ਮਸ਼ਹੂਰ ਕੋਚਿੰਗ ਸੰਸਥਾ ਹੇਲਿਕਸ ਇੰਸਟੀਚਿਊਟ ਵਲੋਂ ਆਯੋਜਿਤ ਪ੍ਰਤੀਯੋਗੀ ਇਮਤਿਹਾਨ ਇਨਸਪਾਇਰਿੰਗ ਜੀਨੀਅਸ ਐਂਡ ਹਿੱਲਨ ਟੇਲੈਂਟ ਵਿਚ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ | ਇਸ ਇਮਤਿਹਾਨ ਦਾ ਉਦੇਸ਼ ਵਿਦਿਆਰਥੀਆਂ ਦੀ ਬੁੱਧੀਮਤਾ, ਲੌਜਿਕ ਅਤੇ ਅੰਦਰਲੀ ਯੋਗਤਾਵਾਂ ਨੂੰ ਪਰਖਣਾ ਸੀ | ਐਮ.ਐਮ.ਵੀ.ਐਮ. ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ, ਅਟੱਲ ਹੌਂਸਲੇ ਅਤੇ ਸਮਰਪਣ ਦੇ ਨਾਲ ਇਮਤਿਹਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਨੌਜਵਾਨ ਮਨਾਂ ਵਿਚ ਆਤਮ ਵਿਸ਼ਵਾਸ, ਨਵੀਂ ਸੋਚ ਅਤੇ ਸਿੱਖਣ ਦੀ ਲਾਲਸਾ ਨੂੰ ਉਭਾਰਦੀਆਂ ਹਨ | ਉਨ੍ਹਾਂ ਭਵਿੱਖ ਵਿਚ ਵੀ ਹੋਰ ਉਪਲੱਬਧੀਆਂ ਹਾਸਿਲ ਕਰਨ ਲਈ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |