15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਜਾਬ 'ਚ ਹੜ੍ਹਾਂ ਨਾਲ 36703 ਬਰਬਾਦ ਹੋਏ ਘਰਾਂ ਲਈ 1.60 ਲੱਖ ਰੁਪਏ ਪ੍ਰਤੀ ਘਰ ਲਈ ਭੇਜਣ 'ਤੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ-ਵਿਵੇਕ ਜੈਨ

ਅਜੀਤ ਡੈਸਕ 17-10-2025
ਖਮਾਣੋਂ, 16 ਅਕਤੂਬਰ (ਮਨਮੋਹਣ ਸਿੰਘ ਕਲੇਰ)-ਭਾਜਪਾ ਦੇ ਸਰਕਲ ਪ੍ਰਧਾਨ ਖਮਾਣੋਂ ਵਿਵੇਕ ਜੈਨ ਨੇ ਕਿਹਾ ਕਿ ਉਹ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜੋ ਪੰਜਾਬ ਦੇ ਕਿਸਾਨਾਂ, ਗ਼ਰੀਬਾਂ ਅਤੇ ਲੋੜਵੰਦਾਂ ਨੂੰ ਸਮੇਂ ਸਮੇਂ 'ਤੇ ਮਦਦ ਕਰਦੀ ਰਹਿੰਦੀ ਹੈ, ਦਾ ਪੂਰੇ ਪੰਜਾਬ ਵਲੋਂ ਧੰਨਵਾਦ ਕਰਦੇ ਹਨ | ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੁਧਿਆਣਾ ਪੰਜਾਬ ਦੇ ਦੌਰੇ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਪੰਜਾਬ ਦੇ ਹੜ੍ਹਾਂ ਨਾਲ 36703 ਬਰਬਾਦ ਹੋਏ ਘਰਾਂ ਲਈ ਇਕ ਲੱਖ 60 ਹਜ਼ਾਰ ਰੁਪਏ ਪ੍ਰਤੀ ਘਰ ਲਈ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ | ਜਿਸ ਵਿਚ ਇਕ ਲੱਖ ਵੀਹ ਹਜ਼ਾਰ ਰੁਪਏ ਮਕਾਨ ਬਣਾਉਣ ਲਈ ਅਤੇ 40 ਹਜ਼ਾਰ ਮਜ਼ਦੂਰੀ ਅਤੇ ਗੁਸਲਖਾਨਾ ਬਣਾਉਣ ਲਈ ਹਨ | ਜੈਨ ਨੇ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਜੋ ਖ਼ੁਦ ਇਕ ਕਿਸਾਨ ਹੋਣ ਦੇ ਨਾਲ ਕਿਸਾਨਾਂ ਦੇ ਹਿਤੈਸ਼ੀ ਵੀ ਹਨ | ਜਿਹੜੇ ਕਿਸਾਨਾਂ ਦਾ ਹੜ੍ਹਾਂ ਨਾਲ ਕਣਕ ਦਾ ਬੀਜ ਰੁੜ੍ਹ ਗਿਆ ਹੈ ਜਾਂ ਖ਼ਰਾਬ ਹੋ ਗਿਆ ਹੈ, ਉਨ੍ਹਾਂ ਕਿਸਾਨਾਂ ਲਈ ਕੇਂਦਰ ਸਰਕਾਰ ਨੇ 74 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਲੋੜਵੰਦ ਕਿਸਾਨਾਂ ਨੂੰ ਮੁਫ਼ਤ ਬੀਜ ਮੁਹੱਈਆ ਹੋ ਸਕੇ | ਉਨ੍ਹਾਂ ਕਿਹਾ ਕਿ ਸਰੋਂ੍ਹ ਲਈ ਵੀ 3.40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਕਿਸਾਨਾਂ ਦੇ ਖੇਤਾਂ 'ਚੋਂ ਰੇਤ ਚੁੱਕਣ ਲਈ ਵੀ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇ ਕੇ ਮਦਦ ਕਰੇਗੀ | ਪੰਜਾਬ ਦੇ ਇਸ ਔਖੇ ਸਮੇਂ 'ਤੇ ਮਦਦ ਵਜੋਂ ਕੇਂਦਰ ਵਲੋਂ ਖੁੱਲੇ੍ਹ ਗੱਫੇ ਮਦਦ ਰਾਸ਼ੀ ਦੇਣ ਤੇ ਵਿਵੇਕ ਜੈਨ ਨੇ ਪੂਰੇ ਪੰਜਾਬ ਵਲੋਂ ਸ਼ਿਵਰਾਜ ਚੌਹਾਨ ਅਤੇ ਕੇਂਦਰ ਦੀ ਸਮੁੱਚੀ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਲੋੜਵੰਦ ਲੋਕਾਂ ਨੂੰ ਕੇਂਦਰ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ |
ਪਿਛਲੀ ਖ਼ਬਰ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਵਲੋਂ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਐਮ.ਐਮ.ਵੀ.ਐਮ. ਦੇ ਵਿਦਿਆਰਥੀਆਂ ਨੇ ਇਨਸਪਾਇਰਿੰਗ ਜੀਨੀਅਸ ਐਂਡ ਹਿੱਲਨ ਟੇਲੈਂਟ ਇਮਤਿਹਾਨ ਵਿਚ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।