ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਸਾਨੂੰ ਵਾਤਾਵਰਨ ਦੀ ਦੇਖਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੋਂ ਇਲਾਵਾ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਵੱਧ ਰਹੇ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਾਮ ਦਾਸ ਸਵੀਟਸ ਸਰਹਿੰਦ ਦੇ ਪ੍ਰਬੰਧਕ ਨਰੈਣ ਸਿੰਘ ਤੂਰ, ਕਮਲਪ੍ਰੀਤ ਸਿੰਘ ਤੂਰ ਤੇ ਜਸਕਰਨ ਸਿੰਘ ਤੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵੱਧ ਰਹੀ ਆਬਾਦੀ ਕਾਰਨ ਗਲੋਬਲ ਪ੍ਰਦੂਸ਼ਣ ਵੱਧ ਰਿਹਾ ਹੈ ਤੇ ਲਗਾਤਾਰ ਵਾਤਾਵਰਨ 'ਚ ਅਸਥਿਰਤਾ ਆ ਰਹੀ ਹੈ, ਜਿਸ ਕਾਰਨ ਗਰਮੀ ਵੀ ਵੱਧ ਰਹੀ ਹੈ ਤੇ ਬਰਸਾਤਾਂ ਵਿਚ ਵੀ ਵਾਧਾ ਹੋਇਆ ਹੈ, ਜਿਨ੍ਹਾਂ ਸਦਕਾ ਪਿਛਲੇ ਦਿਨੀਂ ਪੰਜਾਬ ਨੂੰ ਵੀ ਹੜ੍ਹਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਮੌਕੇ ਪਟਾਕੇ ਚਲਾਉਣ ਦੀ ਥਾਂ ਗਰੀਨ ਦੀਵਾਲੀ ਮਨਾਉਣ ਤਾਂ ਜੋ ਸੂਬੇ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਵਲੋਂ ਵੀ ਝੋਨੇ ਦੀ ਰਹਿੰਦ ਖੂੰਹਦ ਨੂੰ ਬਹੁਤ ਘੱਟ ਅੱਗ ਲਗਾਈ ਜਾਂਦੀ ਹੈ ਜੋਕਿ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਲੋਕ ਸ਼ੁੱਧ ਮਠਿਆਈਆਂ ਦੀ ਵਰਤੋਂ ਹੀ ਕਰਨ ਤੇ ਸ੍ਰੀ ਗੁਰੂ ਰਾਮ ਦਾਸ ਸਵੀਟਸ ਹਰ ਸਾਲ ਦੀ ਤਰ੍ਹਾਂ ਬਿਨਾਂ ਮਿਲਾਵਟ ਤੋਂ ਮਠਿਆਈਆਂ ਬਣਾਉਂਦਾ ਹੈ, ਜਿਸ ਤੇ ਸ਼ਹਿਰ ਦੇ ਲੋਕ ਪੂਰਾ ਵਿਸ਼ਵਾਸ ਕਰਦੇ ਹਨ |