ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਚ ਵਿਦਿਆਰਥੀਆਂ ਦੇ ਉੱਦਮੀ ਜਜ਼ਬੇ ਨੂੰ ਦਰਸਾਉਂਦਾ ਰੰਗ-ਰੰਗਾ ਬਿਜ਼ਨਸ ਬਲਾਸਟਰ ਦੀਵਾਲੀ ਮੇਲਾ ਆਯੋਜਿਤ ਕੀਤਾ ਗਿਆ | ਇਸ ਮੇਲੇ ਦੀ ਅਗਵਾਈ ਬਿਜ਼ਨਸ ਬਲਾਸਟਰ ਇੰਚਾਰਜ ਕਿਰਨਜੀਤ ਕੌਰ ਨੇ ਕੀਤੀ | ਸਕੂਲ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਰਚਨਾਤਮਿਕਤਾ ਤੇ ਟੀਮ ਵਰਕ ਦੀ ਪ੍ਰਸ਼ੰਸਾ ਕੀਤੀ | ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਵੈ ਨਿਰਭਰ ਅਤੇ ਆਤਮ ਵਿਸ਼ਵਾਸੀ ਬਣਾਉਂਦੇ ਹਨ | ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ ਨੇ ਵੀ ਸਕੂਲ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਵਿਦਿਆਰਥੀਆਂ ਨੇ ਚਾਟ, ਗੋਲ-ਗੱਪੇ, ਸੈਂਡਵਿਚ ਆਦਿ ਦੀਆਂ ਸਟਾਲਾਂ ਲਗਾਈਆਂ | ਹਰ ਟੀਮ ਨੇ ਆਪਣੇ ਸਟਾਲਾਂ ਰਾਹੀਂ ਲਾਭ ਪ੍ਰਾਪਤ ਕੀਤਾ, ਜੋ ਵਿਦਿਆਰਥੀਆਂ ਦੀ ਨਵੀਂ ਸੋਚ ਦਾ ਪ੍ਰਤੀਕ ਸੀ | ਇਨ੍ਹਾਂ 'ਚੋਂ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਦੀਪਿਕਾ, ਖ਼ੁਸ਼ਬੂ, ਮੁਸਕਾਨ ਅਤੇ ਮਨੀਸ਼ਾ ਨੇ ਸਭ ਤੋਂ ਵੱਧ ਲਾਭ ਪ੍ਰਾਪਤ ਕਰਕੇ ਪਹਿਲਾ ਇਨਾਮ ਹਾਸਲ ਕੀਤਾ | ਸਾਰੇ ਸਟਾਫ਼ ਮੈਂਬਰਾਂ ਨੇ ਮੇਲੇ ਦਾ ਆਨੰਦ ਮਾਣਿਆ ਅਤੇ ਸਵਾਦੀ ਭੋਜਨ ਦਾ ਲੁਤਫ਼ ਲਿਆ | ਇਸ ਮੌਕੇ ਰਾਮਿੰਦਰ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਸਵਰਨਾ ਰਾਣੀ, ਸੁਖਦੀਪ ਕੌਰ, ਕਮਲਪ੍ਰੀਤ ਕੌਰ ਤੇ ਲਵਲੀਨ ਕੌਰ ਵੀ ਹਾਜ਼ਰ ਸਨ |