24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਾਤਾ ਗੁਜਰੀ ਕਾਲਜ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਰਾਸ਼ਟਰੀ ਮੀਡੀਆ ਫ਼ੈਸਟ ਦੀ ਓਵਰਆਲ ਟਰਾਫ਼ੀ 'ਤੇ ਕਬਜ਼ਾ

ਅਜੀਤ ਡੈਸਕ 18-10-2025
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੁਆਰਾ ਆਯੋਜਿਤ ਨੈਸ਼ਨਲ ਮੀਡੀਆ ਫੈਸਟ ਵਿਚ ਆਪਣੀ ਬੇਮਿਸਾਲ ਪ੍ਰਤਿਭਾ ਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟ੍ਰਾਫ਼ੀ ਦਾ ਖ਼ਿਤਾਬ ਆਪਣੇ ਨਾਮ ਕੀਤਾ |
ਇਸ ਮੀਡੀਆ ਮੇਲੇ ਵਿਚ ਦੇਸ਼ ਭਰ ਤੋਂ ਨਾਮਵਰ ਵਿੱਦਿਅਕ ਸੰਸਥਾਵਾਂ ਨੇ ਵੱਖ-ਵੱਖ ਰਚਨਾਤਮਿਕ ਮੁਕਾਬਲਿਆਂ ਜਿਵੇਂ ਪ੍ਰਾਇਮ ਟਾਇਮ, ਲਘੂ ਫ਼ਿਲਮ, ਡਾਕੂਮੈਂਟਰੀ, ਲਾਈਵ ਰਿਪੋਰਟਿੰਗ, ਰੇਡੀਓ ਜੌਕੀ, ਐਡ-ਮੈਡ, ਫ਼ੋਟੋਗ੍ਰਾਫ਼ੀ ਅਤੇ ਰੀਲ ਮੇਕਿੰਗ ਆਦਿ ਵਿਚ ਉਤਸ਼ਾਹ ਨਾਲ ਭਾਗ ਲਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਪੱਤਰਕਾਰੀ ਵਿਭਾਗ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਿੱਖਿਆ ਭਰਪੂਰ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਜਿੱਥੇ ਵਿਦਿਆਰਥੀਆਂ ਦੀ ਵਿਵਹਾਰਿਕ ਅਤੇ ਵਿਹਾਰਕ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਤੇ ਵਚਨਬੱਧਤਾ ਦਾ ਵੀ ਪਤਾ ਚੱਲਦਾ ਹੈ | ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਮੀਡੀਆ ਮੇਲਿਆਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਨੂੰ ਜਿੱਥੇ ਆਪਣੇ ਅੰਦਰ ਛੁਪੀ ਕਲਾਤਮਿਕ ਤੇ ਰਚਨਾਤਮਿਕ ਪ੍ਰਤਿਭਾ ਬਾਰੇ ਪਤਾ ਚੱਲਦਾ ਹੈ ਉੱਥੇ ਨਾਲ ਹੀ ਆਪਸੀ ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ |
ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ | ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2006 ਵਿਚ ਵਿਭਾਗ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਵਾਰ ਹੈ ਕਿ ਪੱਤਰਕਾਰੀ ਵਿਭਾਗ ਨੇ ਰਾਸ਼ਟਰੀ ਪੱਧਰ ਦੇ ਮੀਡੀਆ ਫੈਸਟ ਵਿਚ ਓਵਰਆਲ ਟ੍ਰਾਫ਼ੀ ਆਪਣੇ ਨਾਮ ਕੀਤੀ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵਿਦਿਆਰਥੀਆਂ ਨੇ ਜ਼ੋਨਲ, ਰਾਜ, ਰਾਸ਼ਟਰੀ ਪੱਧਰ ਦੇ ਯੁਵਕ ਮੇਲਿਆਂ ਤੇ ਮੀਡੀਆ ਮੇਲਿਆਂ ਵਿਚ ਫ਼ੋਟੋਗ੍ਰਾਫ਼ੀ ਅਤੇ ਲਘੂ ਫ਼ਿਲਮ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਇਸ ਮੀਡੀਆ ਮੇਲੇ ਵਿਚ ਪ੍ਰਾਈਮ ਟਾਇਮ ਮੁਕਾਬਲੇ ਵਿਚ ਬੀ.ਏ.ਜੇ.ਐਮ.ਸੀ. ਭਾਗ ਤੀਸਰਾ ਦੀ ਵਿਦਿਆਰਥਣ ਅੰਬਿਕਾ ਠਾਕੁਰ ਨੇ ਪਹਿਲਾ, ਰੇਡੀਓ ਜੌਕੀ ਮੁਕਾਬਲੇ ਵਿਚ ਐਮ.ਏ.ਜੇ.ਐਮ.ਸੀ. ਭਾਗ ਦੂਸਰਾ ਦੀ ਅਕਾਂਸ਼ਾ ਕੰਸਲ ਨੇ ਦੂਸਰਾ, ਐਡ-ਮੈਡ ਮੁਕਾਬਲੇ ਵਿਚ ਬੀ.ਏ.ਜੇ.ਐਮ.ਸੀ ਭਾਗ ਪਹਿਲਾ ਦੇ ਹਰਮਨਦੀਪ ਸਿੰਘ, ਵੈਦੇਹੀ, ਕਿ੍ਸ਼ਨਾ, ਦਲਜੀਤ ਸਿੰਘ ਅਤੇ ਗੁਰਕੀਰਤ ਸਿੰਘ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਡਾਕੂਮੈਂਟਰੀ ਮੁਕਾਬਲੇ ਵਿਚ ਐਮ.ਏ.ਜੇ.ਐਮ.ਸੀ. ਭਾਗ ਦੂਸਰਾ ਦੇ ਵਿਦਿਆਰਥੀ ਸਾਹਿਬਪ੍ਰੀਤ ਸਿੰਘ, ਅਕਾਂਸ਼ਾ ਕਾਂਸਲ, ਭਵਨੀਤ ਕੌਰ ਤੇ ਬੀ.ਏ.ਜੇ.ਐਮ.ਸੀ. ਭਾਗ ਤੀਸਰਾ ਦੀਆਂ ਵਿਦਿਆਰਥਣਾਂ ਪਲਕ ਅਰੋੜਾ ਅਤੇ ਨਵੀਨ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਲਾਈਵ ਰਿਪੋਰਟਿੰਗ ਮੁਕਾਬਲੇ ਵਿਚ ਬੀ.ਏ.ਜੇ.ਐਮ.ਸੀ. ਭਾਗ ਤੀਸਰਾ ਦੇ ਸ਼ਿਵਮ ਅਤੇ ਬੀ.ਏ.ਜੇ.ਐਮ.ਸੀ. ਭਾਗ ਪਹਿਲਾ ਦੇ ਰਮਨਦੀਪ ਸਿੰਘ ਨੇ ਦੂਸਰਾ, ਲਘੂ ਫ਼ਿਲਮ ਮੁਕਾਬਲੇ ਵਿਚ ਬੀ.ਏ.ਜੇ.ਐਮ.ਸੀ. ਭਾਗ ਦੂਸਰਾ ਦੇ ਕਵੀ ਕੁਮਾਰ ਅਤੇ ਹਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਨਾਦਿਸ਼, ਪ੍ਰੋ. ਰੰਜਿਤਾ ਸ਼ਰਮਾ ਅਤੇ ਪ੍ਰੋ. ਅਮਨਦੀਪ ਕੌਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਕਾਰਜਸ਼ਾਲਾ ਹੋਈ ਸੰਪੂਰਨ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਲੋਂ ਬਿਜ਼ਨਸ ਬਲਾਸਟਰ ਦੀਵਾਲੀ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।