24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਕਾਰਜਸ਼ਾਲਾ ਹੋਈ ਸੰਪੂਰਨ

ਅਜੀਤ ਡੈਸਕ 18-10-2025
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਚੱਲ ਰਹੀ ਪੰਜ ਰੋਜ਼ਾ ਕਾਰਜਸ਼ਾਲਾ ਦੀ ਸੰਪੂਰਨਤਾ ਮੌਕੇ ਉਪ ਕੁਲਪਤੀ ਪ੍ਰੋਫ਼ੈਸਰ ਪਰਿਤਪਾਲ ਸਿੰਘ ਨੇ ਵਰਕਸ਼ਾਪ ਦੌਰਾਨ ਹੋਈ ਵਿਚਾਰ ਚਰਚਾ ਤੇ ਚਿੰਤਨ ਉੱਪਰ ਤਸੱਲੀ ਪ੍ਰਗਟਾਉਂਦਿਆਂ ਆਸ ਪ੍ਰਗਟਾਈ ਕਿ ਸਮੂਹ ਡੈਲੀਗੇਟਸ ਇੱਥੋਂ ਸਿੱਖੀਆਂ ਸਿਧਾਂਤਕ ਸੇਧਾਂ ਤੇ ਵਿਹਾਰਕ ਤਕਨੀਕਾਂ ਆਪਣੇ ਅਕਾਦਮਿਕ ਕੈਰੀਅਰ ਅਤੇ ਖੋਜ-ਕਾਰਜਾਂ ਵਿਚ ਲਾਗੂ ਕਰਨਗੇ | ਵਿਦਾਇਗੀ ਸੈਸ਼ਨ ਦੇ ਮੁੱਖ ਵਕਤਾ ਪ੍ਰੋਫ਼ੈਸਰ ਕੇਹਰ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਗੁਰਬਾਣੀ ਨੂੰ ਸੌੜੇ ਬਿਰਤਾਂਤ ਵਿਚ ਪੇਸ਼ ਕਰਨ ਦੀ ਬਜਾਏ ਸਮੁੱਚੀ ਮਨੁੱਖਤਾ ਤੇ ਕੁੱਲ ਕਾਇਨਾਤ ਦੇ ਪ੍ਰਸੰਗ ਵਿਚ ਵਿਚਾਰੇ ਜਾਣ ਦੀ ਲੋੜ ਹੈ | ਮਹਿਮਾਨਾਂ ਦਾ ਸਵਾਗਤ ਕਰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਵਰਕਸ਼ਾਪ ਦੀ ਪੇਸ਼ ਕੀਤੀ ਗਈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਹ ਵਰਕਸ਼ਾਪ ਆਪਣੇ ਮਿਥੇ ਟੀਚੇ ਨੂੰ ਸਰ ਕਰਨ ਵਿਚ ਪੂਰੀ ਤਰ੍ਹਾਂ ਸਫਲ ਹੋਈ ਹੈ | ਵਰਕਸ਼ਾਪ ਦੇ ਕਨਵੀਨਰ ਡਾ. ਹਰਦੇਵ ਸਿੰਘ ਡੀਨ ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਨੇ ਵਰਕਸ਼ਾਪ ਦੌਰਾਨ ਅਕਾਦਮਿਕ ਜਗਤ, ਆਨਲਾਈਨ ਪਲੇਟਫ਼ਾਰਮ ਤੇ ਪ੍ਰਕਾਸ਼ਿਤ ਸਾਹਿਤ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੇਸ਼ਕਾਰੀ ਦੇ ਉਸਾਰੂ ਅਤੇ ਕਮਜ਼ੋਰ ਪੱਖਾਂ ਬਾਰੇ ਹੋਈ ਚਰਚਾ ਉੱਪਰ ਤਸੱਲੀ ਪ੍ਰਗਟਾਉਂਦਿਆਂ ਸਮੂਹ ਵਿਦਵਾਨਾਂ ਦਾ ਧੰਨਵਾਦ ਕੀਤਾ | ਅੱਜ ਅਖੀਰਲੇ ਦਿਨ ਤਕਨੀਕੀ ਸੈਸ਼ਨ ਦੌਰਾਨ ਪ੍ਰੋਫ਼ੈਸਰ ਪਰਮਵੀਰ ਸਿੰਘ ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਮਾਲਵੇ ਅਤੇ ਪੂਰਬੀ ਭਾਰਤ ਦੀ ਯਾਤਰਾ 'ਚੋਂ ਅਧੂਰੀਆਂ ਕੜੀਆਂ ਨੂੰ ਜੋੜਨ ਦੀ ਸਖ਼ਤ ਲੋੜ ਹੈ | ਕੋਆਰਡੀਨੇਟਰ ਰਮਨਦੀਪ ਕੌਰ ਇੰਚਾਰਜ, ਰਾਜਨੀਤੀ ਸ਼ਾਸਤਰ ਵਿਭਾਗ ਨੇ ਪਹੁੰਚੇ ਮਹਿਮਾਨਾਂ, ਵਿਦਵਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਰਜਿਸਟਰਾਰ ਪ੍ਰੋ. ਤੇਜਬੀਰ ਸਿੰਘ, ਪ੍ਰੋ. ਜਸਪਾਲ ਕੌਰ ਕਾਂਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਸਿੱਖਿਆ ਵਿਭਾਗ ਮੁਖੀ ਡਾ. ਹਰਨੀਤ ਬਿਲਿੰਗ, ਅੰਗਰੇਜ਼ੀ ਵਿਭਾਗ ਮੁਖੀ ਡਾ. ਅੰਕਦੀਪ ਕੌਰ ਅਟਵਾਲ, ਧਰਮ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਕਿਰਨਦੀਪ ਕੌਰ, ਇਤਿਹਾਸ ਵਿਭਾਗ ਇੰਚਾਰਜ ਡਾ. ਜਸਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਰਮਨਦੀਪ ਕੌਰ ਮੈਨੇਜਮੈਂਟ, ਨਵਨੀਤ ਕੌਰ, ਸੰਜੇ ਖਾਨ, ਡਾ. ਪਲਵਿੰਦਰ ਕੌਰ, ਡਾ. ਅਜੈਪਾਲ ਸਿੰਘ, ਜਸਵੀਰ ਸਿੰਘ, ਡਾ. ਹਰਮੀਤ ਕੌਰ, ਪਰਮਿੰਦਰ ਕੌਰ, ਪਰਮਦੀਪ ਸਿੰਘ, ਨਵਜੋਤ ਕੌਰ, ਅਰਸ਼ਪ੍ਰੀਤ ਸਿੰਘ, ਨਰਿੰਦਰ ਕੌਰ ਹੋਸਟਲ ਵਾਰਡਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਪ੍ਰਕਾਸ਼ ਪੁਰਬ ਮੌਕੇ 3 ਨੂੰ ਨਗਰ ਕੀਰਤਨ ਸਜਾਇਆ ਜਾਵੇਗਾ-ਭਾਈ ਖ਼ਾਲਸਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਰਾਸ਼ਟਰੀ ਮੀਡੀਆ ਫ਼ੈਸਟ ਦੀ ਓਵਰਆਲ ਟਰਾਫ਼ੀ 'ਤੇ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।