ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਰਾਜਿੰਦਰ ਸਿੰਘ)-ਅਕਾਲ ਅਕੈਡਮੀ ਚੁੰਨੀ ਕਲਾ ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਪ੍ਰਭ ਆਸਰਾ ਵਿਖੇ ਦੀਵਾਲੀ ਮਨਾਈ ਗਈ | ਇਸ ਮÏਕੇ 'ਤੇ ਬੱਚਿਆਂ ਨੇ ਪ੍ਰਭ ਆਸਰਾ ਵਿਖੇ ਰਹਿ ਰਹੇ ਲੋਕਾਂ ਦੇ ਨਾਲ ਖੇਡਾਂ ਵੀ ਖੇਡੀਆਂ | ਅਕਾਲ ਅਕੈਡਮੀ ਵਲੋਂ ਪ੍ਰਭ ਆਸਰਾ ਵਿਖੇ ਰਹਿ ਰਹੇ ਲੋਕਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ | ਵਿਦਿਆਰਥੀਆਂ ਵਲੋਂ ਇਹ ਪ੍ਰਣ ਵੀ ਕੀਤਾ ਗਿਆ ਕਿ ਉਹ ਇਸ ਸਾਲ ਵੀ ਗਰੀਨ ਦੀਵਾਲੀ ਮਨਾਉਣਗੇ | ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਟਾਕਿਆਂ ਅਤੇ ਹੋਰ ਫ਼ਜ਼ੂਲ ਦੀਆ ਵਸਤੂਆਂ ਉੱਤੇ ਪੈਸੇ ਨਾ ਖ਼ਰਚ ਕੇ ਜ਼ਰੂਰਤਮੰਦ ਤੇ ਗ਼ਰੀਬ ਲੋਕਾਂ ਦੀ ਮਦਦ ਕੀਤੀ ਜਾਵੇ |