ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਬਾਬਾ ਮੋਤੀ ਰਾਮ ਮਹਿਰਾ ਖ਼ੂਨਦਾਨ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਵਲੋਂ ਅੱਜ ਕੱਤਕ ਦੀ ਸੰਗਰਾਂਦ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੜੀਵਾਰ 175ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਸਕੱਤਰ ਨਿਸ਼ਾਨ ਸਿੰਘ ਚੀਮਾ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਸਿਮਰਨਜੀਤ ਕੌਰ ਦੀ ਅਗਵਾਈ ਹੇਠ ਗੌਰਮਿੰਟ ਮੈਡੀਕਲ ਕਾਲਜ ਤੇ ਸੁਪਰ ਸਪੈਸ਼ਲਿਟੀ ਹਸਪਤਾਲ ਸੈਕਟਰ 16, ਚੰਡੀਗੜ੍ਹ ਤੋਂ ਬਲੱਡ ਬੈਂਕ ਦੀ ਟੀਮ ਦੁਆਰਾ ਸਵੈ ਇੱਛਤ 55 ਖ਼ੂਨਦਾਨੀਆਂ ਪਾਸੋਂ ਖ਼ੂਨ ਦੇ ਯੂਨਿਟ ਇਕੱਤਰਿਤ ਕੀਤੇ ਗਏ | ਜਿਸ ਦੌਰਾਨ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇ ਨਾਲ-ਨਾਲ ਸਨਮਾਨ ਪੱਤਰ ਵੀ ਦਿੱਤੇ ਗਏ | ਸੁਸਾਇਟੀ ਦੇ ਸਕੱਤਰ ਨਿਸ਼ਾਨ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਅਨਮੋਲ ਜ਼ਿੰਦਗੀਆਂ ਨੂੰ ਬਚਾਉਣ ਲਈ ਅਜਿਹੇ ਪਰਉਪਕਾਰੀ ਕਾਰਜਾਂ ਵਿਚ ਆਪਣਾ ਵਡਮੱੁਲਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਇੰਜੀ.ਐਸ.ਐਸ ਬਾਠ, ਮਨਦੀਪ ਸਿੰਘ ਤਰਖਾਣ ਮਾਜਰਾ, ਡਾ. ਅਮਰੀਕ ਸਿੰਘ ਨਾਗਰਾ ਸਟੇਟ ਅਵਾਰਡੀ, ਗੁਰਮੀਤ ਸਿੰਘ ਖੱਟੜਾ, ਕੈਪਟਨ ਸੇਵਾ ਸਿੰਘ, ਕੁਲਦੀਪ ਸਿੰਘ ਸੈਣੀ, ਸੁਰਮੱੁਖ ਸਿੰਘ ਬਲਾੜੀ ਕਲਾਂ, ਚਰਨ ਸਿੰਘ ਸੇਖੋਂ, ਸੁਰਿੰਦਰ ਸਿੰਘ, ਇੰਡੀਅਨ ਰੈੱਡ ਕਰ ਸੁਸਾਇਟੀ ਤੋਂ ਰਕੇਸ਼ ਕੁਮਾਰੀ ਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ |