23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਲਾਕ ਪਟਿਆਲਾ-3 ਦੀਆਂ ਖੇਡਾਂ ਯਾਦਗਾਰੀ ਹੋ ਨਿੱਬੜੀਆਂ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪਟਿਆਲਾ-3 ਦੀਆਂ ਅੰਡਰ 11 ਉਮਰ ਗੁੱਟ ਦੀਆਂ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਮੂੰਡਖੇੜਾ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਦੋ ਦਿਨਾ ਖੇਡ ਮੁਕਾਬਲਿਆਂ ਵਿਚ ਬਲਾਕ ਦੇ ਸਮੂਹ ਸਕੂਲਾਂ ਨੇ ਭਾਗ ਲਿਆ | ਖੇਡਾਂ ਦਾ ਆਗਾਜ਼ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਈਈ) ਸ਼ਾਲੂ ਮਹਿਰਾ ਦੁਆਰਾ ਗੁਬਾਰੇ ਛੱਡ ਕੇ ਕੀਤਾ ਗਿਆ | ਵੱਖ ਵੱਖ ਸੈਂਟਰ ਹੈੱਡ ਟੀਚਰਜ਼ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਅਤੇ ਰਾਸ਼ਟਰੀ ਗਾਣ ਨਾਲ ਖੇਡਾਂ ਦੀ ਰਸਮੀ ਸ਼ੁਰੂਆਤ ਹੋਈ | ਡੀ.ਈ.ਓ. ਸ਼ਾਲੂ ਮਹਿਰਾ ਨੇ ਚੰਗੀ ਸਿਹਤ ਲਈ ਚੰਗੀ ਖੁਰਾਕ, ਕਸਰਤ ਅਤੇ ਮਨੁੱਖੀ ਜੀਵਨ ਵਿਚ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਹਨਾਂ ਖੇਡ ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਨੇ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਪੰਜਾਬ ਸਟਾਈਲ, ਦੌੜਾਂ 100 ਮੀ, 200 ਮੀ, 400 ਮੀ, 600 ਮੀਟਰ, ਲੰਮੀ ਛਾਲ, ਗੋਲਾ ਸੁੱਟਣਾ, ਰੱਸਾਕਸ਼ੀ, ਬੈਡਮਿੰਟਨ, ਯੋਗਾ, ਕਰਾਟੇ, ਜਿਮਨਾਸਟਿਕ, ਅਤੇ ਖੋ-ਖੋ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਰਕਾਰੀ ਐਲੀਮੈਂਟਰੀ ਸਕੂਲ ਮੂੰਡਖੇੜਾ ਅਤੇ ਸ.ਮਿ.ਸ. ਮੂੰਡਖੇੜਾ ਦੇ ਸਟਾਫ਼ ਨੇ ਸਮੁੱਚੇ ਪ੍ਰਬੰਧ 'ਚ ਸਲਾਘਾਯੋਗ ਹਿੱਸਾ ਪਾਇਆ | ਬੀਪੀਈਓ ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਗੁਰੂਦੁਆਰਾ ਆਸੂਆਣਾ ਸਾਹਿਬ ਮੂੰਡਖੇੜਾ ਦੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜਰ ਹੋਏ | ਉਨ੍ਹਾਂ ਨੇ ਖੇਡਾਂ ਲਈ ਮਾਇਕ ਸਹਾਇਤਾ ਵੀ ਕੀਤੀ | ਮੂੰਡਖੇੜਾ ਦੇ ਸਰਪੰਚ ਪ੍ਰਗਟ ਸਿੰਘ ਤੇ ਪੰਚਾਇਤ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ | ਖੇਡਾਂ ਦੀ ਸਮਾਪਤੀ ਵੇਲੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਨੇ ਬੱਚਿਆਂ ਨੂੰ ਜਿਲ੍ਹਾ ਪੱਧਰ ਲਈ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਬੀਪੀਈਓ ਜਸਵਿੰਦਰ ਸਿੰਘ ਨੇ ਤਗਮੇ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਸੁਚੱਜੇ ਪ੍ਰਬੰਧ ਲਈ ਸਮੂਹ ਅਧਿਆਪਕਾਂ ਅਤੇ ਖੇਡ ਕਮੇਟੀ ਦੀ ਸਲਾਘਾ ਕੀਤੀ | ਇਸ ਮੌਕੇ ਗਰਾਮ ਪੰਚਾਇਤ ਮੂੰਡਖੇੜਾ, ਸਮੂਹ ਸੈਂਟਰ ਹੈੱਡ ਟੀਚਰਜ਼, ਅਤੇ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਹਾਜ਼ਰ ਸਨ¢
ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਸੂਬਾ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜਾਰੀ ਰਹੇਗੀ- ਅਜੀਤਪਾਲ ਕੋਹਲੀ ਅਗਲੀ ਖ਼ਬਰ ਸਕਾਲਰਜ਼ ਸਕੂਲ ਦੇ ਉਭਰਦੇ ਖਿਡਾਰੀਆਂ ਦਾ ਸ਼ਤਰੰਜ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 5 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।