01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਐੱਸ. ਐੱਸ. ਐੱਫ. ਨੇ 'ਹੌਲੀ ਚਲੋ' ਮੁਹਿੰਮ ਤਹਿਤ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਐੱਸ.ਐੱਸ.ਐੱਫ. ਇੰਚਾਰਜ ਟਰਾਲੀ 'ਤੇ ਸਟਿੱਕਰ ਲਗਾਏ ਜਾਣ ਮੌਕੇ | ਅਜੀਤ ਤਸਵੀਰ <br/> 20-10-2025
ਸੰਘੋਲ, 19 ਅਕਤੂਬਰ (ਪਰਮਵੀਰ ਸਿੰਘ ਧਨੋਆ)-ਸੜਕ ਸੁਰੱਖਿਆ ਫੋਰਸ ਵਲੋਂ ਡੀ.ਜੀ.ਪੀ ਟ੍ਰੈਫ਼ਿਕ ਅਤੇ ਸੜਕ ਸੁਰੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ 'ਹੌਲੀ ਚਲੋ' ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਤਹਿਤ ਰਾਸ਼ਟਰੀ ਰਾਜ ਮਾਰਗ-5 'ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਇੰਚਾਰਜ ਸੁਖਰਾਜ ਸਿੰਘ ਤੇ ਸਾਥੀਆਂ ਵਲੋਂ ਪਿੰਡ ਰਾਣਵਾਂ ਨੇੜੇ ਟਰਾਲੀਆਂ, ਟਰੱਕਾਂ ਅਤੇ ਹੋਰਨਾਂ ਵਾਹਨਾਂ 'ਤੇ ਰਿਫ਼ਲੈਕਟਰ ਸਟਿੱਕਰ ਲਗਾਏ ਗਏ | ਗੱਲਬਾਤ ਕਰਦਿਆਂ ਇੰਚਾਰਜ ਕਿਹਾ ਕਿ ਠੰਢ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੌਰਾਨ ਧੁੰਦ ਕਾਰਨ ਸੜਕਾਂ 'ਤੇ ਹਮੇਸ਼ਾ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ | ਅਜਿਹੇ 'ਚ ਰਿਫ਼ਲੈਕਟਰ ਸਟਿੱਕਰ ਵਾਹਨਾਂ ਨੂੰ ਹਾਦਸੇ ਤੋਂ ਬਚਾਉਣ 'ਚ ਸਹਾਈ ਸਿੱਧ ਹੋਣਗੇ | ਸਟਿੱਕਰ ਲਗਾਏ ਜਾਣ ਮੌਕੇ ਵਾਹਨ ਚਾਲਕਾਂ ਨੂੰ ਸੁਰੱਖਿਅਤ ਡਰਾਈਵਿੰਗ ਬਾਰੇ ਜਾਗਰੂਕ ਵੀ ਕੀਤਾ ਗਿਆ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਿਖੇ ਹਰੀ ਦੀਵਾਲੀ ਮਨਾਉਣ ਦੇ ਵਿਸ਼ੇ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਖਮਾਣੋਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।