ਨਾਭਾ, 22 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਵਿਸ਼ਵਕਰਮਾ ਮੰਦਿਰ ਕਮੇਟੀ ਉ ਪ੍ਰਧਾਨ ਚਰਨ ਸਿੰਘ ਵਲੋਂ 'ਆਪ' ਦੇ ਹਲਕਾ ਮੀਡੀਆ ਇੰਚਾਰਜ ਲਾਲੀ ਫ਼ਤਿਹਪੁਰ ਦਾ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨ ਕੀਤਾ ਗਿਆ | ਆਮ ਆਦਮੀ ਪਾਰਟੀ ਪੰਜਾਬ ਵਲੋਂ ਨਾਭਾ ਹਲਕੇ ਦੇ ਨਿਯੁਕਤ ਕੀਤੇ ਗਏ ਹਲਕਾ ਮੀਡੀਆ ਇੰਚਾਰਜ ਲਾਲੀ ਫ਼ਤਿਹਪੁਰ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਦੇ ਮੌਕੇ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਜਿੱਥੇ ਪ੍ਰਧਾਨ ਚਰਨ ਸਿੰਘ ਰਲਹਨ ਵਲੋਂ ਉਨ੍ਹਾਂ ਦਾ ਸਨਮਾਨ ਕਰਨ ਉਪਰੰਤ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ | ਇਸ ਮੌਕੇ ਨਵ-ਨਿਯੁਕਤ ਹਲਕਾ ਮੀਡੀਆ ਇੰਚਾਰਜ ਲਾਲੀ ਫ਼ਤਿਹਪੁਰ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਚੇਅਰਮੈਨ ਜੱਸੀ ਸੋਹੀਆ ਵਾਲਾ, ਦਵਿੰਦਰ ਸਿੰਘ ਸਰਪੰਚ ਕੁਲਾਰਾਂ, ਸੁਖਜੀਤ ਸਿੰਘ ਹਾਂਸ, ਹਰਵਿੰਦਰ ਸਿੰਘ ਖਹਿਰਾ, ਹਨੀ ਪਹਾੜਪੁਰ, ਧੀਰਜ ਠਾਕੁਰ, ਲਾਡੀ ਖਹਿਰਾ, ਨੀਟੂ ਸਰਮਾ ਜੱਸੋਮਜਾਰਾ, ਜਸਕਰਨਵੀਰ ਸਿੰਘ ਤੇਜੇ, ਹੈਪੀ ਅਰੋੜਾ ਤੇ ਲਵਪ੍ਰੀਤ ਸਿੰਘ ਲੱਭੂ ਆਦਿ ਮੌਜੂਦ ਸਨ |