17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਭਗਵਾਨ ਵਿਸ਼ਵਕਰਮਾ ਜੀ ਦੀ ਕਿਰਤੀ ਸਮਾਜ ਲਈ ਵਡਮੁੱਲੀ ਦੇਣ-ਚੰਦੂਮਾਜਰਾ

ਅਜੀਤ ਡੈਸਕ 23-10-2025
ਭੁੱਨਰਹੇੜੀ, 22 ਅਕਤੂਬ (ਧਨਵੰਤ ਸਿੰਘ)-ਸਥਾਨਕ ਇਲਾਕੇ 'ਚ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਭੁੱਨਰਹੇੜੀ ਵਿਖੇ ਹੋਏ ਸਮਾਗਮ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਵਿਸ਼ਵਕਰਮਾ ਮੰਦਰ ਭੁੱਨਰਹੇੜੀ ਵਿਖੇ ਭਗਵਾਨ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋਣ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਕਿਰਪਾ ਨਾਲ ਹੀ ਸੂਈ ਬਣਾਉਣ ਤੋਂ ਲੈ ਕੇ ਦੁਨੀਆਂ ਨੇ ਜਹਾਜਾਂ ਦਾ ਜਿੱਥੇ ਸਫਰ ਕੀਤਾ ਉਥੇ ਅੱਜ ਸਪੇਸ ਤੱਕ ਦੁਨੀਆ ਪਹੁੰਚ ਚੁੱਕੀ ਹੈ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਨੇ ਮਨੁੱਖਤਾ ਨੂੰ ਕਿਰਤ ਦੀ ਬਹੁਮੁੱਲੀ ਦਾਤ ਬਖਸ਼ੀ ਹੈ ਜਿਸ ਸਦਕਾ ਅੱਜ ਦੁਨੀਆ ਅਤੇ ਸਾਡਾ ਸਮਾਜ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਵਲੋਂ ਬਖਸ਼ੀ ਹੋਈ ਕਿਰਤ ਦੀ ਦਾਤ ਨਾਲ ਅਸੀਂ ਸਾਰੇ ਜੁੜੇ ਰਹੀਏ | ਉਨ੍ਹਾਂ ਕਿਹਾ ਕਿ ਕਿਰਤੀ ਜਮਾਤ ਲਈ ਵਿਸ਼ਵਕਰਮਾ ਜੀ ਦੀ ਵੱਡੀ ਦੇਣ ਹੈ | ਇਸ ਸਲਾਨਾ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜੀਤ ਸਿੰਘ, ਸਰਪੰਚ ਵਕੀਲ ਮਸ਼ਾਲ, ਰਾਜਿੰਦਰ ਸਿੰਘ, ਬਬਲਾ ਕੋਚ ਤਰਸੇਮ ਧੀਮਾਨ, ਸੰਤੋਸ਼ ਮਿਗਲਾਨੀ, ਰਾਜੂ ਸਨੌਰ ਤੇ ਗੁਰਮੁੱਖ ਸਿੰਘ ਸੁਹਾਗਹੇੜੀ ਆਦਿ ਹਾਜ਼ਰ ਮੌਜੂਦ ਸਨ¢
ਪਿਛਲੀ ਖ਼ਬਰ ਸ. ਜੱਸਾ ਸਿੰਘ ਰਾਮਗੜ੍ਹੀਆ ਭਵਨ ਸਭਾ ਨੇ ਮਨਾਇਆ ਵਿਸ਼ਵਕਰਮਾ ਦਿਵਸ ਅਗਲੀ ਖ਼ਬਰ ਚਰਨ ਸਿੰਘ ਵਲੋਂ 'ਆਪ' ਦੇ ਹਲਕਾ ਮੀਡੀਆ ਇੰਚਾਰਜ ਲਾਲੀ ਫ਼ਤਿਹਪੁਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।