ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਸਰਹਿੰਦ ਦੇ ਵਿਸ਼ਵਕਰਮਾ ਮੰਦਰ ਵਿਚ ਸ੍ਰੀ ਵਿਸ਼ਵਕਰਮਾ ਸਭਾ ਸਰਹਿੰਦ ਵਲੋਂ ਭਗਵਾਨ ਬਾਬਾ ਵਿਸ਼ਵਕਰਮਾ ਦੇ ਪੂਜਾ ਦਿਵਸ, ਗੋਵਰਧਨ ਪੂਜਾ ਅਤੇ ਅੰਨਕੁਟ ਦਾ ਤਿਉਹਾਰ ਮਨਾਇਆ ਗਿਆ ਅਤੇ ਕੀਰਤਨ ਵੀ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੋਪਾਲ ਬਿੰਮਰਾ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਸਮੁੱਚੀ ਮਨੁੱਖਤਾ ਦੇ ਰੱਖਿਅਕ ਹਨ | ਅੱਜ ਦੇਸ਼ ਤੇ ਵਿਗਿਆਨ ਰੋਜ਼ਾਨਾ ਵਿਸ਼ਵਕਰਮਾ ਦੇ ਵੰਸ਼ਜਾਂ ਕਰਕੇ ਹੀ ਤਰੱਕੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਸਮਾਜ ਸਭਾ ਵਲੋਂ ਕੀਤਾ ਜਾ ਰਿਹਾ ਕਾਰਜ ਸਮੁੱਚੀ ਮਨੁੱਖਤਾ ਅਤੇ ਸਾਰੇ ਲੋੜਵੰਦਾਂ ਲਈ ਹੈ | ਇਸ ਮੌਕੇ 'ਤੇ ਗੋਵਰਧਨ ਪੂਜਾ ਕੀਤੀ ਗਈ ਅਤੇ ਅੰਨਕੂਟ 'ਤੇ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਜਗਦੀਸ਼ ਵਰਮਾ, ਰਮਨੀਲ ਸ਼ਰਮਾ, ਅਸ਼ੋਕ ਕੁਮਾਰ, ਅਨਿਲ ਅਤਰੀ, ਦਿਲਜੀਤ ਸਿਆਨ, ਬਿਕਰਮ ਸਿੰਗਲਾ, ਫ਼ਕੀਰ ਚੰਦ ਅਤੇ ਹੋਰ ਸ਼ਹਿਰਵਾਸੀ ਮੌਜੂਦ ਸਨ |