ਬਸੀ ਪਠਾਣਾਂ, 22 ਅਕਤੂਬਰ (ਐਚ.ਐਸ.ਗੌਤਮ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਾਚੀਨ ਸ੍ਰੀ ਨਗਰ ਖੇੜਾ ਬਸੀ ਪਠਾਣਾਂ ਵਿਚ ਖੇੜੇ 'ਤੇ ਮੱਥਾ ਟੇਕਣ ਆਏ ਸ਼ਰਧਾਲੂਆਂ ਲਈ ਨਗਰ ਖੇੜਾ ਸਪੋਰਟਸ ਕਲੱਬ ਵਲੋਂ ਬਦਾਮਾਂ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ | ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਰਧਾਲੂਆਂ ਨੂੰ ਦੁੱਧ ਦਾ ਪ੍ਰਸਾਦ ਵੰਡ ਕੇ ਸੇਵਾ ਦਾ ਮੌਕਾ ਹਾਸਲ ਕੀਤਾ | ਇਸ ਮੌਕੇ ਕਲੱਬ ਮੈਂਬਰ ਹਰਦੀਪ ਸਿੰਘ, ਦੀਵਲ ਕੁਮਾਰ ਹੈਰੀ, ਅਮਰੀਕ ਸਿੰਘ, ਪ੍ਰਦੀਪ ਕੁਮਾਰ, ਐਡਵੋਕੇਟ ਅੰਕੁਸ਼ ਖੱਤਰੀ, ਸੰਦੀਪ ਕੁਮਾਰ, ਹਰਮੇਸ਼ ਸ਼ਰਮਾ, ਨਰਿੰਦਰ ਗੁਪਤਾ, ਰਿਸ਼ੀ ਸਿੰਗਲਾ, ਨਿਤਿਨ ਕੁਮਾਰ, ਜਤਿਨ ਕੁਮਾਰ, ਸ਼ੇਰ ਸਿੰਘ, ਪਿ੍ੰਸ ਕੁਮਾਰ, ਪਿ੍ੰਸ ਸ਼ਰਮਾ ਅਤੇ ਆਰੂਸ਼ ਮੜਕਣ ਆਦਿ ਹਾਜ਼ਰ ਸਨ |