ਮੰਡੀ ਗੋਬਿੰਦਗੜ੍ਹ , 22 ਅਕਤੂਬਰ (ਇਕਬਾਲਦੀਪ ਸੰਧੂ)-ਇੱਥੋਂ ਦੇ ਸਰਕਾਰੀ ਹਾਈ ਸਕੂਲ ਡਡਹੇੜੀ ਵਿਖੇ ਖੱਤਰੀ ਸਭਾ ਵਲੋਂ ਜਮਾਤ ਦਸਵੀਂ ਸੈਸ਼ਨ 2025-26 ਦੇ 13 ਵਿਦਿਆਰਥੀਆਂ ਦੀ ਬੋਰਡ ਫ਼ੀਸ ਸਕੂਲ ਮੁੱਖ ਅਧਿਆਪਕਾ ਸਰਿਤਾ ਸਿੰਗਲਾ ਨੂੰ ਜਮ੍ਹਾਂ ਕਰਵਾਈ ਗਈ | ਇਸ ਮੌਕੇ ਸਕੂਲ ਮੁੱਖ ਅਧਿਆਪਕਾ ਵਲੋਂ ਆਏ ਮੈਂਬਰਾਂ ਅਤੇ ਖੱਤਰੀ ਸਭਾ ਦਾ ਧੰਨਵਾਦ ਕੀਤਾ ਗਿਆ | ਇਸ ਫ਼ੀਸ ਨਾਲ ਜ਼ਰੂਰਤਮੰਦ ਵਿਦਿਆਰਥੀ ਬਿਨ੍ਹਾਂ ਕਿਸੇ ਤਣਾਓ ਤੋਂ ਆਪਣੀ ਦਸਵੀਂ ਦੀ ਪ੍ਰੀਖਿਆ ਦੇ ਸਕਣਗੇ | ਇਸ ਮੌਕੇ ਖੱਤਰੀ ਸਭਾ ਦੇ ਪ੍ਰਧਾਨ ਡਾ. ਮਨਮੋਹਨ ਕੌਸ਼ਲ, ਬਲਦੇਵ ਰਾਜ ਚੋਪੜਾ, ਜੀ.ਐਸ. ਰਾਏ , ਜੋਗਿੰਦਰ ਮੈਣੀ, ਆਸ਼ੂਤੋਸ਼ ਸ਼ਰਮਾ ਅਤੇ ਮੋਹਨ ਲਾਲ ਸੇਤੀਆ ਵੀ ਹਾਜ਼ਰ ਸਨ | ਇਸ ਮੌਕੇ ਬੀ.ਆਰ.ਸੀ. ਅੰਬਿਕਾ ਗਰੋਵਰ, ਸਮੂਹ ਸਟਾਫ਼, ਮਾਪੇ ਅਤੇ ਐਸ.ਐਮ.ਸੀ. ਮੈਂਬਰ ਵੀ ਹਾਜ਼ਰ ਸਨ |