ਸੰਘੋਲ, 23 ਅਕਤੂਬਰ (ਗੁਰਨਾਮ ਸਿੰਘ ਚੀਨਾ)-ਸਮਾਜ ਸੇਵੀ ਤੇ ਪੰਜਾਬ ਵਿਰਾਸਤ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਾਲੇਵਾਲ ਨੇ ਛਾਂਦਾਰ ਤੇ ਫਲਦਾਰ 21 ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਈ | ਗੱਲਬਾਤ ਦੌਰਾਨ ਸੁਰਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਉਨ੍ਹਾਂ ਪਟਾਕਿਆਂ ਦੀ ਥਾਂ ਤੇ ਛਾਂਦਾਰ ਤੇ ਫਲ਼ਦਾਰ ਬੂਟੇ ਲਗਾਉਣ ਨੂੰ ਪਹਿਲ ਦਿੱਤੀ, ਜਿਸ ਨਾਲ ਜਿੱਥੇ ਪ©ਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ ਉੱਥੇ ਆਉਣ ਵਾਲੀਆਂ ਪੀੜੀਆਂ ਵੀ ਇਸ ਦਾ ਲਾਹਾ ਲੈ ਸਕਣਗੀਆਂ | ਉਨ੍ਹਾਂ ਕਿਹਾ ਕਿ ਮੇਰਾ ਮਕਸਦ ਸਮਾਜ ਦੀ ਸੇਵਾ ਕਰਨਾ ਤੇ ਸਮਾਜ ਅੰਦਰ ਵੱਧ ਰਹੀਆਂ ਕੁਰੀਤੀਆਂ ਨੂੰ ਲੋਕਾਂ ਦੀ ਮਦਦ ਨਾਲ ਦੂਰ ਕਰਨਾ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ ਖਮਾਣੋਂ ਵੀ ਮੌਜੂਦ ਸਨ |