12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵਿਜੈ ਸਾਂਪਲਾ ਨੂੰ ਭਾਜਪਾ ਆਗੂ ਕਾਂਸਲ ਨੇ ਦਿੱਤਾ ਮੰਗ ਪੱਤਰ

ਅਜੀਤ ਡੈਸਕ 04-11-2025
ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਈ ਗਈ ਮੁਹਿੰਮ 'ਆਤਮ ਨਿਰਭਰ ਭਾਰਤ' ਦਾ ਪਟਿਆਲਾ 'ਚ ਉਦਘਾਟਨ ਕਰਨ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨਾਲ ਭਾਜਪਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਆਪਣੇ ਸਾਥੀਆਂ ਸਮੇਤ ਅਹਿਮ ਮੁਲਾਕਾਤ ਕੀਤੀ ਤੇ ਪਟਿਆਲਾ ਦਿਹਾਤੀ ਦੇ ਵਿਕਾਸ ਨੂੰ ਦੇਖਦੇ ਹੋਏ ਹਲਕੇ ਵਿਚ ਕੇਂਦਰ ਸਰਕਾਰ ਵਲੋਂ ਰਾਸ਼ਟਰੀ ਪੱਧਰ 'ਤੇ ਕਿ੍ਕੇਟ ਸਟੇਡੀਅਮ ਬਣਾਉਣ ਦੀ ਰੱਖੀ ਮੰਗ ਤੇ ਮੰਗ ਪੱਤਰ ਦਿੱਤਾ | ਕਾਂਸਲ ਨੇ ਮੁਲਾਕਾਤ ਦੌਰਾਨ ਇਹ ਵੀ ਕਿਹਾ ਅੱਜ ਦੇ ਆਪਣੇ ਜਿਹੜੇ ਨੌਜਵਾਨ ਦੇਸ਼ ਵਿਦੇਸ਼ ਜਾ ਰਹੇ ਨੇ ਜਾਂ ਜਿਹੜੇ ਨੌਜਵਾਨ ਗਲਤ ਆਦਤ ਜਿਵੇਂ ਕਿ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਉਨ੍ਹਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਕਿ੍ਕਟ ਸਟੇਡੀਅਮ ਦੇ ਪਟਿਆਲਾ ਵਿਚ ਆਉਣ ਨਾਲ ਨੌਜਵਾਨਾਂ ਦੀ ਖੇਡ ਪ੍ਰਤੀ ਰੁਚੀ ਤਾਂ ਵਧੇਗੀ ਹੀ ਸਗੋਂ ਨਾਲ ਹੀ ਜਿਹੜੇ ਵਿਦਿਆਰਥੀ ਅਤੇ ਹੋਰ ਨੌਜਵਾਨ ਖੇਡਾਂ ਵਿਚ ਅੱਗੇ ਆਉਣਾ ਚਾਹੁੰਦੇ ਨੇ ਪਰ ਮੌਕਾ ਨਹੀਂ ਮਿਲ ਰਿਹਾ ਇਨ੍ਹਾਂ ਨੂੰ ਇਸ ਸਟੇਡੀਅਮ ਦੇ ਆਉਣ ਨਾਲ ਉਨ੍ਹਾਂ ਨੂੰ ਵੀ ਬਹੁਤ ਵੱਡਾ ਹੁਲਾਰਾ ਮਿਲੇਗਾ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਕੁਰਬਾਨੀ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਲੋੜ- ਮਕਾਰੋਂਪੁਰ ਅਗਲੀ ਖ਼ਬਰ ਜ਼ਿਲ੍ਹਾ ਪ੍ਰਾਇਮਰੀ ਖੇਡਾਂ 'ਚ ਓਵਰਆਲ ਟਰਾਫ਼ੀ ਪਟਿਆਲਾ-2 ਨੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।