ਮੰਡੀ ਗੋਬਿੰਦਗੜ੍ਹ, 4 ਨਵੰਬਰ (ਇਕਬਾਲਦੀਪ ਸੰਧੂ)-ਇੱਥੋਂ ਦੇ ਨਜ਼ਦੀਕੀ ਪਿੰਡ ਡਡਹੇੜੀ ਸਥਿਤ ਸਰਕਾਰੀ ਹਾਈ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਮੁੱਖ ਅਧਿਆਪਕਾ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਚੌਪਈ ਸਾਹਿਬ, ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ | ਇਸ ਮੌਕੇ ਪੰਜਾਬੀ ਅਧਿਆਪਕ ਸੁਖਵਿੰਦਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ | ਮੁੱਖ ਅਧਿਆਪਕਾ ਸਰਿਤਾ ਸਿੰਗਲਾ ਵਲੋਂ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਗੁਰਪੁਰਬ ਦੀ ਮੁਬਾਰਕ ਦਿੱਤੀ ਗਈ | ਇਸ ਮੌਕੇ ਮੈਥ ਅਧਿਆਪਕ ਰੁਪਿੰਦਰ ਕੌਰ ਵਲੋਂ ਗੁਰਪੁਰਬ ਦੇ ਮੌਕੇ 'ਤੇ ਬਰੈੱਡ ਪਕੌੜੇ, ਲੱਡੂ, ਬਦਾਨਾ ਪਕੌੜੀਆਂ ਦਾ ਪ੍ਰਸ਼ਾਦ ਵਰਤਾਇਆ ਗਿਆ | ਅੰਤ ਵਿਚ ਮੁੱਖ ਅਧਿਆਪਕਾ ਵਲੋਂ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ |