ਮੰਡੀ ਗੋਬਿੰਦਗੜ੍ਹ, 4 ਨਵੰਬਰ (ਰਾਜੇਸ਼ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਦੀ ਰਹਿਨੁਮਾਈ ਵਿਚ ਕਾਂਗਰਸੀ ਵਰਕਰਾਂ ਵਲੋਂ ਮੰਡੀ ਗੋਬਿੰਦਗੜ੍ਹ ਦੇ ਮੇਨ ਬਾਜ਼ਾਰ ਵਿਚ ਸਵਾਗਤ ਕੀਤਾ ਗਿਆ | ਇਸ ਦੌਰਾਨ ਵਿਧਾਨ ਸਭਾ ਹਲਕਾ ਅਮਲੋਹ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਨਗਰ ਕੀਰਤਨ ਵਿਚ ਸ਼ਾਮਿਲ ਸੰਗਤ ਲਈ ਸਮੋਸੇ ਅਤੇ ਪਾਣੀ ਦਾ ਲੰਗਰ ਵੀ ਲਗਾਇਆ ਗਿਆ | ਲੰਗਰ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਖ਼ੁਦ ਆਪਣੇ ਸਾਥੀਆਂ ਸਮੇਤ ਸੇਵਾ ਕੀਤੀ ਤੇ ਦੇਸ਼-ਵਿਦੇਸ਼ ਤੇ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਮਨੁੱਖਤਾ ਦੀ ਰੱਖਿਆ ਲਈ ਇਕਜੁੱਟ ਹੋਣ ਦੀ ਲੋੜ ਹੈ | ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਸੀਨੀਅਰ ਆਗੂ ਜੋਗਿੰਦਰ ਮੈਣੀ, ਗਾਇਕ ਗੁਰਪਾਲ ਮਟਿਆਰ, ਜ਼ਿਲ੍ਹਾ ਮੀਤ ਪ੍ਰਧਾਨ ਤੇ ਕੌਂਸਲਰ ਅਰਵਿੰਦ ਸਿੰਗਲਾ ਬੌਬੀ, ਅਨਿਲ ਸਿੰਗਲਾ, ਡਿੰਪਲ ਸ਼ਰਮਾ, ਅਮਿਤ ਸ਼ਰਮਾ ਲੱਕੀ, ਵਿਨੈ ਸ਼ਰਮਾ, ਨੀਲਮ ਰਾਣੀ, ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਦਿਨੇਸ਼ ਸਿੰਘੀ, ਨਵਜੀਤ ਸਿੰਘ ਸਿੱਧੂ, ਨਵੀ ਰਾਮਗੜ੍ਹੀਆ, ਇੰਟਕ ਦੇ ਜ਼ਿਲ੍ਹਾ ਪ੍ਰਧਾਨ ਕਿ੍ਸ਼ਨ ਯਾਦਵ, ਸੰਜੇ ਮਿੱਤਲ, ਅਮਰਿੰਦਰ ਮਾਕਨ, ਗੁਰਦੀਪ ਸਿੰਘ ਜੱਸੀ ਭੁੱਲਰ, ਹਰਵਿੰਦਰ ਸਿੰਘ ਖਾਲਸਾ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਕੌਂਸਲਰ ਟੀਨਾ ਸ਼ਰਮਾ, ਕਮਲਜੀਤ ਸੋਮਾ, ਜਗਰੂਪ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ, ਵਰੁਣ ਕੁਮਾਰ, ਸ਼ਿਵ ਸ਼ਰਮਾ, ਲਾਲ ਸਿੰਘ ਲਾਲੀ, ਜਗਮੇਲ ਸਿੰਘ ਬਾਵਾ, ਨੀਤੂ ਸਿੰਘੀ, ਸ਼ਸ਼ੀ ਸ਼ਰਮਾ, ਪੂਨਮ ਗੋਸਾਈ, ਕੁਲਵੰਤ ਕੌਰ, ਭਿੰਦਰ ਕੌਰ ਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਸ਼ਾਮਿਲ ਸਨ |