ਬਸੀ ਪਠਾਣਾਂ, 4 ਨਵੰਬਰ (ਐਚ. ਐਸ. ਗੌਤਮ)-ਲੀਡਰਜ਼ ਐਂਡ ਲਿਸਨਰਜ਼ ਫਾਊਾਡੇਸ਼ਨ ਵਲੋਂ ਮੈਨੇਜਿੰਗ ਡਾਇਰੈਕਟਰ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ ਅਤੇ ਡਾਇਰੈਕਟਰ ਰਿਤੂ ਸਿੰਘ ਦੀ ਅਗਵਾਈ ਹੇਠ ਸਟਾਰ ਰਿਜ਼ੋਰਟ ਪੁਰਾਣੀ ਅਨਾਜ ਮੰਡੀ ਬਸੀ ਪਠਾਣਾ ਵਿਖੇ ਕੈਂਸਰ ਸਕ੍ਰੀਨਿੰਗ ਅਤੇ ਜਨਰਲ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦੀ ਸ਼ੁਰੂਆਤ ਜਸਟਿਸ ਨਿਰਮਲ ਸਿੰਘ ਵਲੋਂ ਰਿਬਨ ਕੱਟ ਕੇ ਕੀਤੀ ਗਈ | ਇਹ ਪਹਿਲਕਦਮੀ ਵਰਲਡ ਕੈਂਸਰ ਕੇਅਰ ਅਤੇ ਐੱਸ. ਬੀ. ਆਈ. ਪਹਿਲ ਕਾਰਡ ਇਨੀਸ਼ੀਏਟਿਵ ਦੇ ਸਹਿਯੋਗ ਨਾਲ ਕੀਤੀ ਗਈ | ਇਸ ਸਮਾਗਮ ਦੀ ਅਗਵਾਈ ਵਿਸ਼ਵ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਏ.ਡੀ.ਸੀ. ਸੁਰਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ਧਰਮਿੰਦਰ ਢਿੱਲੋਂ ਐੱਮ. ਡੀ. ਵਰਲਡ ਕੈਂਸਰ ਕੇਅਰ ਦੀ ਅਗਵਾਈ ਹੇਠ ਮੈਡੀਕਲ ਦੇ ਮਾਹਿਰ ਡਾ. ਮਾਲਵਿੰਦਰ ਕੌਰ ਚੀਮਾ ਐੱਮ.ਡੀ.ਐੱਸ. ਓਰਲ ਕੈਂਸਰ ਸਕ੍ਰੀਨਿੰਗ ਸਪੈਸ਼ਲਿਸਟ, ਡਾ. ਮਨਦੀਪ, ਡਾ. ਜਸਪ੍ਰੀਤ ਸਿੰਘ, ਡਾ. ਅਮਨਪ੍ਰੀਤ ਕੌਰ, ਡਾ. ਅਭਿਸ਼ੇਕ ਕੁਮਾਰ, ਡਾ. ਸ਼ਰੂਤੀ ਅਤੇ ਡਾ. ਪ੍ਰਭਜੋਤ ਕੌਰ ਦੇ ਨਾਲ ਮਿਲ ਕੇ ਕੈਂਪ ਦੌਰਾਨ ਕੈਂਸਰ ਸਕ੍ਰੀਨਿੰਗ ਅਤੇ ਜਨਰਲ ਹੈਲਥ ਟੈਸਟਾਂ ਲਈ 430 ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ | ਇਸ ਮੌਕੇ ਮੁਫ਼ਤ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਡਾਕਟਰੀ ਜਾਂਚ ਅਤੇ ਸਲਾਹ-ਮਸ਼ਵਰਾ ਵੀ ਪ੍ਰਦਾਨ ਕੀਤਾ ਗਿਆ | ਲੀਡਰਜ਼ ਐਂਡ ਲਿਸਨਰਜ਼ ਦੀ ਸਮਰਪਿਤ ਟੀਮ ਪਿ੍ਥਾ ਕੱਕੜ ਸੂਬਾ ਪ੍ਰਧਾਨ, ਪਰਵਿੰਦਰ ਕੌਰ ਪ੍ਰਧਾਨ ਹਰਿਆਣਾ, ਡਾ. ਰਵਿੰਦਰ ਕੌਰ ਪ੍ਰਧਾਨ ਪੀ. ਆਰ. ਤੇ ਮੀਡੀਆ, ਨਿਧੀ ਚੰਦੋਕੇ ਮੀਤ ਪ੍ਰਧਾਨ, ਹਰਨਿਰਮਲ ਸਿੰਘ ਕਾਨੂੰਨੀ ਸਲਾਹਕਾਰ, ਗੁਰਵਿੰਦਰ ਸਿੰਘ ਸੋਢੀ ਪ੍ਰਬੰਧ ਨਿਰਦੇਸ਼ਕ ਦੇ ਨਿੱਜੀ ਸਲਾਹਕਾਰ ਨੇ ਇਸ ਪਹਿਲਕਦਮੀ ਨੂੰ ਇਕ ਸ਼ਾਨਦਾਰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ | ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਜਗਦੀਪ ਸਿੰਘ ਚੀਮਾ ਭਾਜਪਾ ਆਗੂ, ਹਰਜੀਤ ਸਿੰਘ ਚੀਮਾ ਪ੍ਰਧਾਨ ਬਸੀ ਮੰਡੀ, ਹਰਵੇਲ ਸਿੰਘ ਮਾਧੋਪੁਰ ਸੂਬਾ ਪ੍ਰਧਾਨ ਘੱਟ ਗਿਣਤੀ ਤੇ ਦਲਿਤ ਦਲ ਪੰਜਾਬ, ਲਖਵੀਰ ਸਿੰਘ ਥਾਂਬਲਾ ਸਾਬਕਾ ਚੇਅਰਮੈਨ, ਡਾ. ਨਰਿੰਦਰ ਸਿੰਘ ਬਾਵਾ, ਅਜੀਤ ਮੱਕੜ, ਹਰਵਿੰਦਰ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਸਰਪੰਚ ਪਿੰਡ ਮਹਿਮੂਦਪੁਰ, ਗੁਰਮੀਤ ਸਿੰਘ ਧਾਲੀਵਾਲ, ਵਿਸ਼ਾਲ ਗੁਪਤਾ, ਰਾਜੀਵ ਸਿੰਗਲਾ, ਨੌਰੰਗ ਸਿੰਘ ਆਦਿ ਹਾਜ਼ਰ ਸਨ |