19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਸ਼ਵ ਯੂਨੀਵਰਸਿਟੀ ਵਿਚ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ

ਅਜੀਤ ਡੈਸਕ 23-11-2025
ਫ਼ਤਹਿਗੜ੍ਹ ਸਾਹਿਬ, 22 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, 'ਦ ਸੋਸ਼ਿਓਲੋਜੀ ਆਫ਼ ਸੈਕਰਿਫਾਈਸ, ਸਪਿਰਿਚੁਐਲਟੀ ਐਂਡ ਸੋਸ਼ਲ ਜਸਟਿਸ' ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਵਿਚ ਦੇਸ਼-ਵਿਦੇਸ਼ ਤੋਂ ਵਿਦਵਾਨਾਂ ਤੇ ਅਕਾਦਮਿਕ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਨੁੱਖਤਾ, ਧਾਰਮਿਕ ਆਜ਼ਾਦੀ ਤੇ ਸਮਾਜਿਕ ਨਿਆਂ ਵੱਲ ਦਿੱਤੇ ਵਿਸ਼ਵ ਪੱਧਰੀ ਸੰਦੇਸ਼ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਿਭਾਗ ਦੇ ਪ੍ਰੋਫ਼ੈਸਰ ਹਰਵਿੰਦਰ ਸਿੰਘ ਭੱਟੀ ਨੇ ਵਿਦਵਾਨਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ | ਸੈਮੀਨਾਰ ਦੌਰਾਨ ਯੂਨੀਵਰਸਿਟੀ ਆਫ਼ ਫ੍ਰੈਂਕਫਰਟ ਜਰਮਨੀ ਦੇ ਪ੍ਰੋਫ਼ੈਸਰ ਅਜੀਤ ਸਿੰਘ ਸਿਕੰਦ ਵਲੋਂ ਮੁੱਖ ਭਾਸ਼ਣ ਦਿੱਤਾ ਗਿਆ | ਜਦੋਂਕਿ ਸੈਮੀਨਾਰ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਕੀਤੀ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ ਗੁਰਮੀਤ ਸਿੰਘ ਸਿੱਧੂ ਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ, ਧਾਰਮਿਕ ਤੇ ਸਮਾਜਸ਼ਾਸਤਰੀ ਪੱਖਾਂ ਨੂੰ ਵਿਸਤਾਰ ਵਿਚ ਸਾਂਝਾ ਕੀਤਾ ਤੇ ਧਰਮ ਦੀ ਆਜ਼ਾਦੀ ਦੇ ਸੁਰੱਖਿਅਤ ਕਰਨ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਉਜਾਗਰ ਕੀਤਾ | ਸੈਮੀਨਾਰ ਦੀ ਸਮਾਪਤੀ ਮੌਕੇ ਸਮਾਜ ਵਿਗਿਆਨ ਵਿਭਾਗ ਦੀ ਮੁਖੀ ਡਾ. ਨਵਸ਼ਗਨਦੀਪ ਕੌਰ ਨੇ ਵਿਦਵਾਨਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਰੋਹ ਦਾ ਸੁਚਾਰੂ ਸੰਚਾਲਨ ਸਹਾਇਕ ਪ੍ਰੋਫ਼ੈਸਰ ਏਕਰੂਪ ਕੌਰ ਵਲੋਂ ਨਿਭਾਇਆ ਗਿਆ | ਵਿਭਾਗ ਦੇ ਫੈਕਲਟੀ ਮੈਂਬਰ ਪਰਮਦੀਪ ਸਿੰਘ, ਡਾ. ਹਰਮਨਪ੍ਰੀਤ ਕੌਰ ਤੇ ਲਵਪ੍ਰੀਤ ਸਿੰਘ ਨੇ ਪ੍ਰਬੰਧਕੀ ਤੇ ਅਕਾਦਮਿਕ ਯੋਗਦਾਨ ਪਾਇਆ |
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ 'ਚ ਮਾਸ ਬੁੱਕ ਰੀਡਿੰਗ ਗਤੀਵਿਧੀ ਕਰਵਾਈ ਅਗਲੀ ਖ਼ਬਰ ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।