21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੇਂਟ ਫ਼ਰੀਦ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਦੇ ਖਿਡਾਰੀਆਂ ਨੇ ਜਿੱਤੇ ਸੋਨੇ ਦੇ ਤਗਮੇ

ਅਜੀਤ ਡੈਸਕ 23-11-2025
ਮੰਡੀ ਗੋਬਿੰਦਗੜ੍ਹ, 22 ਨਵੰਬਰ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਪੰਜਵੀਂ ਲੋਟਸ ਜਮਾਤ ਦੀ ਪ੍ਰੀਤੀ ਕੁਮਾਰੀ ਨੇ ਸੋਨਾ ਤੇ ਚਾਂਦੀ ਤਗਮਾ, ਸੱਤਵੀਂ ਡੇਜ਼ੀ ਦੇ ਵਿਦਿਆਰਥੀ ਪਿ੍ੰਸ ਕੁਮਾਰ ਨੇ ਦੋ ਤਾਂਬੇ ਦੇ ਤਗਮੇ ਅਤੇ ਸੱਤਵੀਂ ਟਿਊਲਿਪ ਦੇ ਵਿਰਾਟ ਸਿੰਘ ਨੇ ਦੋ ਤਾਂਬੇ ਦੇ ਤਗਮੇ ਜਿੱਤ ਕੇ ਅਠਾਰਵੀਂ ਜੀ.ਐਫ.ਆਈ ਜੂਨੀਅਰ ਨੈਸ਼ਨਲ ਗਰੈਪਲਿੰਗ ਚੈਂਪੀਅਨਸ਼ਿਪ ਦੇਹਰਾਦੂਨ ਉੱਤਰਾਖੰਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ | ਦੇਸ਼ ਭਰ ਤੋਂ 22 ਰਾਜਾਂ ਦੇ ਵੱਖ-ਵੱਖ ਖਿਡਾਰੀਆਂ ਵਾਲੀ ਇਸ ਪ੍ਰਤੀਯੋਗਤਾ 'ਚ ਸਾਡੇ ਖਿਡਾਰੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਕਰੜੀ ਮਿਹਨਤ ਅਤੇ ਦਿ੍ੜ੍ਹ ਸੰਕਲਪ ਦਾ ਨਤੀਜਾ ਹੈ | ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਕਿਹਾ ਕਿ ਬੱਚਿਆਂ ਦੁਆਰਾ ਪ੍ਰਾਪਤ ਕੀਤੀ ਇਹ ਸਫ਼ਲਤਾ ਉਨ੍ਹਾਂ ਦੇ ਉਤਸ਼ਾਹ, ਸਮਰਪਣ ਅਤੇ ਵਧੀਆ ਪ੍ਰਦਰਸ਼ਨ ਦਾ ਨਤੀਜਾ ਹੈ | ਉਨ੍ਹਾਂ ਬੱਚਿਆਂ ਦੇ ਕੋਚ, ਮਾਤਾ-ਪਿਤਾ ਅਤੇ ਮਾਰਗ ਦਰਸ਼ਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਭਵਿੱਖ ਵਿਚ ਹੋਰ ਅਜਿਹੀਆਂ ਸਫਲਤਾਵਾਂ ਪ੍ਰਾਪਤ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਬੈਂਕਾਂ ਨੇ ਫ਼ਤਹਿਗੜ੍ਹ ਸਾਹਿਬ 'ਚ ਲਾਵਾਰਿਸ ਜਮ੍ਹਾਂ ਰਾਸ਼ੀਆਂ ਲਈ ਮੈਗਾ ਜਨਤਕ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਜੀ.ਪੀ.ਐਸ. ਵਿਚ ਸਮਾਗਮ ਅਨੁਬੰਧਨ 2025 ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।