ਖਮਾਣੋਂ, 3 ਦਸੰਬਰ (ਜੋਗਿੰਦਰ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਸੁਖਵੰਤ ਸਿੰਘ ਕੰਗ (ਕੈਨੇਡਾ) ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਵੈਟਰ ਤੇ ਬੂਟ ਵੰਡੇ ਗਏ | ਕੰਗ 2001 ਵਿਚ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਸਕੂਲ ਨਾਲ ਉਨ੍ਹਾਂ ਦਾ ਪਿਆਰ ਤੇ ਲਗਾਅ ਅੱਜ ਵੀ ਕਾਇਮ ਹੈ | ਸਕੂਲ ਪਿ੍ੰਸੀਪਲ ਨਿਸ਼ੀ ਬਾਲਾ ਅਤੇ ਸਮੂਹ ਸਟਾਫ਼ ਵਲੋਂ ਕੰਗ ਦਾ ਇਸ ਉੱਦਮ ਲਈ ਧੰਨਵਾਦ ਕੀਤਾ ਗਿਆ | ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਦੀ ਭਲਾਈ ਲਈ ਅਜਿਹੇ ਉੱਦਮ ਕੀਤੇ ਜਾਣ | ਇਸ ਮੌਕੇ ਹਰਦੀਪ ਸਿੰਘ ਕੰਗ, ਸਰਬਜੀਤ ਸਿੰਘ ਅਮਰਾਲਾ, ਅਮਰੀਕ ਸਿੰਘ, ਰਣਧੀਰ ਸਿੰਘ, ਹਰਸਿਮਰਨ ਸਿੰਘ, ਸੋਹਣ ਸਿੰਘ, ਬਲਬੀਰ ਕੌਰ ਅਤੇ ਸਕੂਲ ਸਟਾਫ਼ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ |