17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪਲਵਿੰਦਰ ਕੌਰ ਨੂੰ ਪ੍ਰਾਇਡ ਆਫ਼ ਸਕੂਲ ਐਵਾਰਡ ਨਾਲ ਸਨਮਾਨਿਆ

ਅਜੀਤ ਡੈਸਕ 04-12-2025
ਬਨੂੜ, 3 ਦਸੰਬਰ (ਭੁਪਿੰਦਰ ਸਿੰਘ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ (ਫਾਪ) ਵਲੋਂ ਹੋਲੀ ਮੇਰੀ ਸਕੂਲ ਦੀ ਪਲਵਿੰਦਰ ਕੌਰ ਨੂੰ ਪ੍ਰਾਇਡ ਆਫ਼ ਸਕੂਲ ਅਵਾਰਡ ਨਾਲ ਸਨਮਾਨਿਤ ਕੀਤਾ ਹੈ | ਇਹ ਸਨਮਾਨ ਉਨ੍ਹਾਂ ਨੂੰ ਸਕੂਲ ਅਤੇ ਬੱਚਿਆ ਪ੍ਰਤੀ ਦਿ੍ੜਤਾ, ਲਗਨ, ਇਮਾਨਦਾਰੀ ਤੇ ਸਮਰਪਿਤ ਦੀ ਭਾਵਨਾ ਬਦਲੇ ਮਿਲਿਆ ਹੈ | ਚੰਡੀਗੜ੍ਹ ਯੂਨੀਵਰਸਿਟੀ ਘੰੜੂਆ ਵਿਖੇ ਫਾਪ ਦੇ ਪ੍ਰਧਾਨ ਜਗਜੀਤ ਸਿੰਘ ਧੁਰੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਅਵਾਰਡ ਸਮਾਰੋਹ ਕਰਵਾਇਆ ਗਿਆ | ਦੋ ਦਿਨ ਚੱਲੇ ਇਸ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸ਼ਮੂਲੀਅਤ ਕੀਤੀ, ਇਨਾਮਾਂ ਦੀ ਵੰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕੀਤੀ | ਇਸ ਸਮਾਰੋਹ ਵਿਚ ਹਰ ਸਾਲ ਉੱਚ ਦਰਜੇ ਦੀ ਸਿੱਖਿਆ, ਖੇਡਾਂ, ਸਭਿਆਚਾਰਕ ਪ੍ਰਦਾਨ ਕਰਨ ਵਾਲੇ ਪ੍ਰਬੰਧਕ, ਫੈਕਲਟੀ ਮੈਂਬਰ, ਹੋਰ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਤਹਿਤ ਨਾਨ ਟੀਚਿੰਗ ਵਿਚ ਹੋਲੀ ਮੇਰੀ ਸਕੂਲ ਦੀ ਪਲਵਿੰਦਰ ਕੌਰ ਨੂੰ ਪ੍ਰਾਇਡ ਆਫ਼ ਸਕੂਲ ਅਵਾਰਡ ਨਾਲ ਨਿਵਾਜਿਆ | ਪਲਵਿੰਦਰ ਕੌਰ ਉਕਤ ਸਕੂਲ ਵਿਚ 23 ਸਾਲਾਂ ਤੋਂ ਬਤੌਰ ਲੇਖਾਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ਦਾ ਸਕੂਲ, ਸਟਾਫ਼, ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਪ੍ਰਤੀ ਖ਼ਾਸ ਸੰਦੇਹ ਹੈ, ਜਿਸ ਕਾਰਨ ਉਨ੍ਹਾਂ ਦੀ ਇਸ ਅਵਾਰਡ ਲਈ ਚੋਣ ਹੋਈ |
ਪਿਛਲੀ ਖ਼ਬਰ ਪੈਨਸ਼ਨਰ ਸੇਵਾ ਮੇਲਾ 4 ਤੋਂ 6 ਤੱਕ- ਸਨੇਹ ਲਤਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਕਾਗ਼ਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।