ਮੰਡੀ ਗੋਬਿੰਦਗੜ੍ਹ, 3 ਦਸੰਬਰ (ਇਕਬਾਲਦੀਪ ਸੰਧੂ)-ਸ੍ਰੀ ਹਰੀ ਕਥਾ ਸਮਿਤੀ ਅਤੇ ਸ੍ਰੀ ਕਿ੍ਸ਼ਨਾ ਮੰਦਰ ਪ੍ਰਬੰਧਕ ਕਮੇਟੀ ਦੁਆਰਾ ਆਯੋਜਿਤ ਪਿਛਲੇ ਨੌਂ ਦਿਨਾਂ ਤੋਂ ਸ਼੍ਰੀਮਦ ਭਗਵਤ ਗੀਤਾ ਗਿਆਨ ਯੱਗ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ ਹੋ ਗਿਆ | ਇਸ ਮੌਕੇ ਕਥਾ ਦਾ ਉਦਘਾਟਨ ਬਾਂਸਲ ਗਰੁੱਪ ਦੇ ਐੱਮ. ਡੀ. ਪ੍ਰੇਮ ਬਾਂਸਲ ਨੇ ਜੋਤ ਜਗਾ ਕੇ ਕੀਤਾ | ਕਥਾ ਦੇ ਆਖ਼ਰੀ ਦਿਨ ਰਿਸ਼ੀ ਹਰਸ਼ਿਤ ਭਾਈ ਸ਼ੁਕਲਾ ਨੇ ਭਗਵਤ ਗੀਤਾ ਵਿਚ ਵਰਣਿਤ ਕਰਮ ਯੋਗ ਦੇ ਸੰਦੇਸ਼ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਮਨੁੱਖ ਦਾ ਸਭ ਤੋਂ ਵੱਡਾ ਕਰਤੱਵ ਆਪਣੇ ਨਿਰਧਾਰਿਤ ਕਰਤੱਵਾਂ ਨੂੰ ਨਿਰਸਵਾਰਥ ਢੰਗ ਨਾਲ ਨਿਭਾਉਣਾ ਹੈ | ਉਨ੍ਹਾਂ ਨੇ ਧਰਮ, ਅਰਥ, ਕਾਮ ਅਤੇ ਮੋਕਸ਼ ਪ੍ਰਾਪਤ ਕਰਨ ਵਿਚ ਗੀਤਾ ਦੇ ਮਾਰਗਦਰਸ਼ਨ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਸ਼ੋਕਾਨੰਦ ਨੇ ਦੱਸਿਆ ਕਿ ਇਸ ਅਧਿਆਇ ਵਿਚ ਗੁਪਤ ਅਤੇ ਅੰਤਿਮ ਰਹੱਸਾਂ ਦਾ ਗਿਆਨ ਹੈ, ਜੋ ਸ਼ਰਧਾਲੂ ਨੂੰ ਸੰਸਾਰ ਦੇ ਦੁੱਖਾਂ ਅਤੇ ਬੰਧਨਾਂ ਤੋਂ ਮੁਕਤ ਕਰਦਾ ਹੈ | ਜਦਕਿ ਅੰਤਿਮ ਦਿਨ ਦਾ ਪ੍ਰਸ਼ਾਦ ਪ੍ਰਕਾਸ਼ ਚੰਦ ਗਰਗ, ਡਾ. ਮਨਮੋਹਨ ਕੌਸ਼ਲ, ਸੁਰੇਸ਼ ਪੁਰੀ, ਗੁਰਬਚਨ ਧੀਮਾਨ, ਮੋਹਿੰਦਰ ਜੈਨ ਅਤੇ ਯਸ਼ ਪਾਲ ਗੋਇਲ ਨੇ ਲਾਇਨਜ਼ ਕਲੱਬ ਸੁਪਰੀਮ ਦੇ ਸਹਿਯੋਗ ਨਾਲ ਕੀਤਾ | ਇਸ ਮੌਕੇ ਸ੍ਰੀ ਹਰੀ ਕਥਾ ਕਮੇਟੀ ਦੇ ਸੀਨੀਅਰ ਮੈਂਬਰ ਜੇ.ਪੀ ਗੋਇਲ, ਸੁਭਾਸ਼ ਬਾਂਸਲ, ਜਨਰਲ ਸਕੱਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ, ਖ਼ਜ਼ਾਨਚੀ ਸੱਜਣ ਗੋਇਲ, ਯੱਗਿਆ ਦੱਤ, ਰਿਸ਼ੀ ਰਾਜ ਗੋਇਲ, ਰਾਕੇਸ਼ ਗੁਪਤਾ, ਪ੍ਰੈਸ ਸਕੱਤਰ ਮਨੋਜ ਭੱਲਾ, ਮੋਤੀ ਲਾਲ ਸੇਤੀਆ, ਵਿਕਾਸ ਵਾਲੀਆ, ਸੁਰੇਸ਼ ਸਿੰਗਲਾ, ਰਾਜਾ ਰਾਮ ਗੋਇਲ, ਪੰਕਜ ਅਗਰਵਾਲ, ਰਾਜ ਕੁਮਾਰ ਭਾਰਤੀ, ਸੰਜੀਵ ਭਾਟੀਆ ਤੇ ਅਨਿਲ ਸਿੰਗਲਾ ਆਦਿ ਸ਼ਾਮਿਲ ਸਨ |