28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ 'ਚ ਬਟਾਲਾ ਹਲਕੇ 'ਚ ਕਾਂਗਰਸ ਦੀ ਭਰਵੀਂ ਰੈਲੀ ਹੋਈ

ਅਜੀਤ ਡੈਸਕ 16-06-2025

ਬਟਾਲਾ, 15 ਜੂਨ (ਸਤਿੰਦਰ ਸਿੰਘ)-ਬਟਾਲਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਵਿਚ ਜੈਂਤੀਪੁਰ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਰੈਲੀ ਹੋਈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ, ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ, ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਡੈਨੀ ਜੰਡਿਆਲਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪਠਾਨਕੋਟ ਦੇ ਸਾ. ਵਿਧਾਇਕ ਅਮਿਤ ਵਿਜ, ਸਾ. ਵਿਧਾਇਕ ਕੁਲਬੀਰ ਸਿੰਘ ਜੀਰਾ, ਸਾ. ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਅਮਰਿੰਦਰ ਸਿੰਘ ਅੰਮੂ ਚੀਮਾ, ਸਰਦੂਲ ਸਿੰਘ ਚੀਮਾ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਦੀ ਸੱਤਾ 'ਤੇ ਕਾਬਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਅੱਜ ਵੀ ਗਲੀ-ਮੁਹੱਲਿਆਂ ਅੰਦਰ ਨਸ਼ਾ ਵਿਕ ਰਿਹਾ ਹੈ ਕਿਉਂਕਿ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਸਰਕਾਰੀ ਮੁਲਾਜ਼ਮ ਵੀ ਨਸ਼ਿਆਂ ਦੇ ਕਾਲੇ ਕਾਰੋਬਾਰ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2027 'ਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ 'ਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਅੰਦਰ ਭੇਜਿਆ ਜਾਵੇਗਾ, ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਵੱਡਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਿਥੇ ਹਰ ਖੇਤਰ 'ਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਉਥੇ ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਕੇਂਦਰ ਦਾ ਹੱਥ ਠੋਕਾ ਬਣ ਕੇ ਸਰਕਾਰੀ ਮੁਲਾਜ਼ਮਾਂ, ਕਿਸਾਨਾਂ ਅਤੇ ਆਮ ਆਦਮੀ ਦੇ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਲੀਹਾਂ ਤੋਂ ਲੱਥੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਅੰਦਰ ਮੁੜ ਕਾਂਗਰਸ ਦੀ ਸਰਕਾਰ ਲਿਆਦੀ ਜਾਵੇ। ਕਾਂਗਰਸੀ ਆਗੂਆਂ ਨੇ ਕਿਹਾ ਕਿ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਨਣੀ ਤੈਅ ਹੈ ਕਿਉਂਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੀ ਜਨਤਾ ਅਤੇ ਦੇਸ਼ ਦੇ ਅੰਨਦਾਤਾ ਕਿਸਾਨ ਨੇ ਜੋ ਸੰਤਾਪ ਭੋਗਿਆ ਹੈ, ਉਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਦਿੱਲੀ ਵਾਂਗ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾਉਣਗੇ। ਅੰਤ ਵਿਚ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਪਹੁੰਚੀ ਸੀਨੀਅਰ ਲੀਡਰਸ਼ਿਪ ਤੇ ਸਮੁੱਚੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਮੇਅਰ ਸੁਨੀਲ ਸਰੀਨ, ਸੀਨੀਅਰ ਡਿਪਟੀ ਮੇਅਰ ਚੰਦਰ ਕਾਂਤਾ ਦੇ ਪਤੀ ਵਿਜੇ ਕੁਮਾਰ ਬਿੱਲੂ, ਬਟਾਲਾ ਦੇ ਵਾਰਡ 38 ਤੋਂ ਕੌਸਲਰ ਹਰਿੰਦਰ ਸਿੰਘ, ਕੌਸਲਰ ਸੁੱਚਾ ਸਿੰਘ, ਕੌਸਲਰ ਜਗੀਰ ਖੋਖਰ, ਕੌਸਲਰ ਸੁਧੀਰ ਚੰਦਾ, ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ, ਚੇਅਰਮੈਨ ਸਤਿੰਦਰ ਸਿੰਘ ਜਾਂਗਲਾ, ਚੇਅਰਮੈਨ ਉਂਕਾਰ ਸਿੰਘ ਕਾਂਸ਼ਤੀਵਾਲ, ਰਜਿੰਦਰ ਸਿੰਘ ਬੱਲਾ ਬਿਸ਼ਨੀਵਾਲ, ਕੁਲਦੀਪ ਸਿੰਘ ਕਾਹਲੋਂ ਸਾ. ਮੈਂਬਰ ਐਸ.ਐਸ. ਬੋਰਡ, ਡਾ. ਸਤਨਾਮ ਸਿੰਘ ਨਿੱਝਰ, ਬਲਾਕ ਸੰਮਤੀ ਮੈਂਬਰ ਜਸਬੀਰ ਸਿੰਘ ਕਾਸ਼ਤੀਵਾਲ, ਸੁਰਿੰਦਰ ਸਿੰਘ ਜਿੰਦਾ ਸਾ. ਸਰਪੰਚ ਸ਼ੰਕਰਪੁਰਾ, ਹਰਜੋਤ ਸਿੰਘ ਸਾ. ਸਰਪੰਚ ਸੈਦਪੁਰ ਖੁਰਦ, ਸਰਬਜੀਤ ਸਿੰਘ ਸਾ. ਸਰਪੰਚ ਨਾਸਰਕੇ, ਕਸ਼ਮੀਰ ਸਿੰਘ ਸਾ. ਸਰਪੰਚ ਭਾਰਥਵਾਲ, ਹਰਜੀਤ ਸਿੰਘ ਸਾ. ਸਰਪੰਚ ਰਿਆਲੀ ਕਲਾਂ, ਰਣਬੀਰ ਸਿੰਘ ਲਾਲੀ ਬਾਜਵਾ, ਪਾਲੀ ਢੀਂਡਸਾ, ਰਮੇਸ਼ ਚੋਪੜਾ,ਸਾ. ਚੇਅਰਮੈਨ ਸਵਾਮੀਪਾਲ ਖੋਸਲਾ ਸ੍ਰੀ ਹਰਗੋਬਿੰਦਪੁਰ, ਸਰਦੂਲ ਸਿੰਘ ਸ਼ਕਾਲਾ, ਗੁਰਮੀਤ ਸਿੰਘ ਬੱਲ ਸਰਪੰਚ ਜੈਂਤੀਪੁਰ, ਸਤਨਾਮ ਸਿੰਘ ਚਾਚੋਵਾਲੀ, ਪ੍ਰਭਸ਼ਰਨ ਸਿੰਘ ਚਾਚੋਵਾਲੀ, ਮਨਬੀਰ ਸਿੰਘ ਸਾ. ਸਰਪੰਚ ਰਿਆਲੀ ਖੁਰਦ, ਸਿਕੰਦਰ ਸਿੰਘ ਸਾ. ਸਰਪੰਚ ਸੁੰਡਲ, ਰਾਜੂ ਆੜ੍ਹਤੀ ਤਲਵੰਡੀ ਭਾਰਥ, ਸਾ. ਸਰਪੰਚ ਘਣੀਏ ਕੇ ਬਾਂਗਰ, ਨਿਸ਼ਾਨ ਸਿੰਘ ਸਰਪੰਚ ਲਾਲੇਨੰਗਲ, ਗੁਰਨਾਮ ਸਿੰਘ ਚਾਚੋਵਾਲੀ, ਕੋਮਲਸਰੂਪ ਸਿੰਘ ਚਾਚੋਵਾਲੀ, ਮੁਖਤੋਲ ਸਿੰਘ ਚਾਚੋਵਾਲੀ, ਗੁਰਨਾਮ ਸਿੰਘ ਅਠਵਾਲ, ਜਰਮਨਜੀਤ ਸਿੰਘ ਬਾਜਵਾ, ਕੌਸਲਰ ਗੋਪਾਲ ਦਾਸ, ਸੁਖਦੇਵ ਸਿੰਘ ਬਾਜਵਾ, ਅਸ਼ੋਕ ਕੁਮਾਰ, ਮੈਡਮ ਰੇਣੂ, ਕੌਸਲਰ ਬਾਵਾ ਸਿੰਘ, ਕੌਸਲਰ ਰਾਨੂ ਸੇਖੜੀ, ਕੌਸਲਰ ਬੱਬੀ ਸੇਖੜੀ, ਸਵਰਨਜੀਤ ਸਿੰਘ ਬਾਜਵਾ, ਕੌਸਲਰ ਸਰਦੂਲ ਸਿੰਘ, ਕੌਸਲਰ ਕਸਤੂਰੀ ਲਾਲ, ਜਸਪਾਲ ਸਿੰਘ ਤੱਤਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਜੇਪਾਲ ਸਿੰਘ, ਰਾਜੂ ਸ਼ੂਦ, ਗੁਲਸ਼ਨ ਮਾਰਬਲ ਵਾਲੇ, ਸ਼ਿਵ ਮਾਰਬਲ ਵਾਲੇ, ਸ਼ਿਵ ਸਾਨਨ ਵਾਹਿਗੁਰੂ ਜਿਊਲਰ, ਸ਼ਨੀ ਮੰਦਿਰ ਬਟਾਲਾ ਦੇ ਚੇਅਰਮੈਨ, ਬੰਟੀ ਅਰੋੜਾ ਡੇਅਰੀਵਾਲੇ, ਅਮਨਜੀਤ ਸਿੰਘ ਰੂਬਲ, ਤਰਲੋਕ ਸਿੰਘ, ਸੰਨੀ ਬੱਬਰ ਯੂਥ ਕਾਂਗਰਸ ਸਪੋਰਟਸ ਸੈੱਲ ਦੇ ਚੇਅਰਮੈਨ ਪੰਜਾਬ, ਬਾਬਾ ਭੁਪਿੰਦਰ ਸਿੰਘ ਨਾਮਧਾਰੀ ਮੀਡੀਆ ਕੋਆਰਡੀਨੇਟਰ, ਸੋਨੂੰ ਸ਼ੇਰਗਿਲ ਸਾ. ਉਪ ਚੇਅਰਮੈਨ ਗੁਰਦਾਸਪੁਰ, ਸੋਨੂੰ ਭਗਤ, ਸੰਜੀਵ ਖੋਸਲਾ, ਰਜੇਸ਼ ਕੁਮਾਰ ਬਿੱਟੂ, ਕਾਕਾ ਵਪਾਰੀ ਗਾਂਧੀ ਕੈਂਪ, ਰਮੇਸ਼ ਕੁਮਾਰ ਬੂਰਾ ਸਾ. ਐੱਮ.ਸੀ. ਮਾ. ਸੰਜੀਵ ਗਾਂਧੀ ਕੈਂਪ, ਮੇਲਾ ਰਾਮ, ਜੰਗ ਬਹਾਦਰ, ਡਾ. ਕੁਲਦੀਪ ਸਿੰਘ, ਸਾ. ਸਿਟੀ ਪ੍ਰਧਾਨ ਸਵਰਨ ਮੁੱਢ, ਰਿੰਕੂ ਮੈਡੀਕਲ ਸਟੋਰ, ਪ੍ਰਭ ਰਜਿੰਦਰਪਾਲ ਸਿੰਘ ਬਾਜਵਾ, ਵਿਨੇ ਅਬਰੋਲ ਜ਼ਿਲ੍ਹਾ ਸੈਕਟਰੀ, ਗੁਲਜਾਰੀ ਲਾਲ ਭੱਲਾ ਟਕਸਾਲੀ ਆਗੂ, ਬਚਨ ਲਾਲ ਬੇਟਾ ਸਾਜਨ, ਰਜਿੰਦਰ ਸਿੰਘ ਜਿੰਦਾ, ਰਿਸ਼ੀ, ਸਤਪਾਲ ਸਾ. ਐਮ.ਸੀ., ਸਤਨਾਮ ਸਿੰਘ ਬਾਜਵਾ ਲੱਖੋਰਾਹ, ਬਲਵਿੰਦਰ ਸਿੰਘ ਦੀਵਾਨੀਵਾਲ ਸਰਪੰਚ, ਗੁਰਬਚਨ ਸਿੰਘ ਪੈਟਰੋਲ ਪੰਪ ਵਾਲੇ, ਦਿਲਬਾਗ ਸਿੰਘ ਸੁਚੇਤਗੜ੍ਹ, ਕੁਲਦੀਪ ਸਿੰਘ ਅਠਵਾਲ, ਸੰਤੋਖ ਰਾਜ ਬਿਧੀਪੁਰ, ਪ੍ਰਵੀਨ ਸਾਨਨ ਬਟਾਲਾ ਮਾਰਬਲ ਵਾਲੇ, ਸੁਮਿਤ ਤ੍ਰੇਹਨ ਮਸਾਣੀਆਂ, ਹਰਬੀਰ ਸਿੰਘ ਮਸਾਣੀਆਂ, ਹੰਸੀ ਸੂਰਤ, ਮਲਕੀਤ ਸਿੰਘ ਲੌਂਗੋਵਾਲ ਖੁਰਦ, ਕਵਲਦੀਪ ਸਿੰਘ, ਵਿੱਕੀ ਬੋਦੇ ਦੀ ਖੂਹੀ, ਗੁਰਬਚਨ ਸਿੰਘ ਧੁੱਪਸੜੀ, ਬਲਵਿੰਦਰ ਸਿੰਘ ਦੀਵਾਨੀਵਾਲ ਕਲਾਂ, ਗੁਰਭੇਜ ਸਿੰਘ ਦੀਵਾਨੀਵਾਲ ਖੁਰਦ, ਸੋਨੂੰ ਕਾਲੀਆਂ, ਸਰਪੰਚ ਹਰਭਜਨ ਸਿੰਘ ਕੋਟਲੀ ਭਾਨ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਲੌਂਗੋਵਾਲ ਖੁਰਦ, ਬਿੱਟੂ ਮਲਕਪੁਰ, ਹਰਬੀਰ ਸਿੰਘ, ਰਾਜ ਕੁਮਾਰ, ਬਾਊ ਸਾਰੇ ਮਸਾਣੀਆਂ, ਸਰਪੰਚ ਸਤਨਾਮ ਸਿੰਘ ਪੱਤੀ ਲੱਖੋਰਾਹ, ਸਰਪੰਚ ਸੁਖਦੀਪ ਸਿੰਘ ਪੱਤੀ ਰਿਆੜ, ਨਰਿੰਦਰ ਸਿੰਘ ਪਿੰਡ ਪੁਰਾਣਾ, ਡੈਨੀਅਲ ਮਸੀਹ ਕਿਲ੍ਹਾ ਟੇਕ ਸਿੰਘ, ਕਵਲ ਸਿੰਘ ਰਾਮਪੁਰ, ਪੱਪੂ, ਹਰਜੀਤ ਸਿੰਘ, ਮਨਜੀਤ ਸਿੰਘ, ਗੁਰਭੇਜ ਸਾਰੇ ਡੱਲਾ, ਜਸਪਾਲ ਸਿੰਘ, ਸ਼ਾਲੂ ਦੁਨੀਆਂ ਸੰਧੂ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ ਸਾਰੇ ਧੰਨੇ, ਇੰਸਪੈਕਟਰ ਪਰਮਜੀਤ ਸਿੰਘ ਰਸੂਲਪੁਰ, ਸਰਪੰਚ ਧਾਰੀਵਾਲ ਥਿੰਦ, ਸੁੱਖਾ ਫ਼ੌਜੀ ਤਲਵੰਡੀ ਝੁੰਗਲਾਂ, ਜਸਦੀਪ ਸਰਪੰਚ ਸ਼ੇਰਪੁਰ, ਭੁਪਿੰਦਰ ਸਿੰਘ ਬਹਿਲੂਵਾਲ, ਸਰਪੰਚ ਸੁਖਦੀਪ ਅਵਾਨ, ਗੁਰਵਿੰਦਰ ਸਿੰਘ, ਗੁਰਮੁੱਖ ਸਿੰਘ ਮਨੋਹਰਪੁਰ, ਹਰਦੀਪ ਸਿੰਘ ਲੀਲ ਖੁਰਦ, ਇੰਦਰਜੀਤ ਸਿੰਘ ਦੌਲਤਪੁਰ, ਚੇਅਰਮੈਨ ਕਸ਼ਮੀਰ ਸਿੰਘ ਵਡਾਲਾ ਗ੍ਰੰਥੀਆਂ, ਜਗਤਾਰ ਸਿੰਘ ਅਰਜਨਪੁਰ, ਵਿੱਕੀ ਤੇ ਅਮਨ ਪ੍ਰਧਾਨ ਸਤਕੋਹਾ, ਸਵਿੰਦਰ ਸਿੰਘ ਕਲੇਰ ਖੁਰਦ, ਸਰਪੰਚ ਬਾਊ ਤੇ ਕਾਲਾ ਸ਼ਾਹ ਕਲੇਰ ਕਲਾਂ, ਭੁਪਿੰਦਰ ਸਿੰਘ ਤੇ ਬਲਦੇਵ ਸਿੰਘ ਖਾਨ ਪਿਆਰਾ, ਬਲਵਿੰਦਰ ਸਿੰਘ ਚੌਧਰਪੁਰ, ਜਤਿੰਦਰ ਸਿੰਘ ਥੇਹ ਗੁਲਾਮ ਨਭੀ, ਸੰਦੀਪ ਸਿੰਘ ਧਾਰੀਵਾਲ ਭੋਜਾ, ਗਗਨ, ਪਵਨ ਭੁਪਿੰਦਰ ਕਾਹਲੋਂ ਨੌਸ਼ਹਿਰਾ ਮੱਝਾ ਸਿੰਘ, ਬਖਸ਼ੀਸ਼ ਸਿੰਘ ਪੇਰੋਸ਼ਾਹ, ਹੈਪੀ ਸਰਪੰਚ ਪੱਤੀ ਹਵੇਲੀਆਂ, ਗੁਰਵਿੰਦਰ ਸਿੰਘ ਤੇ ਸਾਹਿਬ ਸਿੰਘ ਬਜੀਦ ਚੱਕ, ਹਰਜੀਤ ਸਿੰਘ ਬਹਿਬਲਚੱਕ, ਡਾ. ਸੰਤੋਖ ਸਿੰਘ ਤੇ ਕਰਮਜੀਤ ਸਿੰਘ ਬਿਧੀਪੁਰ, ਬੱਲੀ ਮੂਲਿਆਂਵਾਲ, ਕੁਲਦੀਪ ਸਿੰਘ, ਗੁਰਦੇਵ ਸਿੰਘ, ਸ਼ਾਮ ਸਿੰਘ ਅਟਵਾਲ, ਦਿਲਬਾਗ ਸਿੰਘ ਸੁਚੇਤਗੜ੍ਹ, ਜਸਵੰਤ ਸਿੰਘ ਠੀਕਰੀਵਾਲ ਸਰਾਂ, ਬਲਦੇਵ ਸਿੰਘ ਤੇ ਦਿਲਬਾਗ ਸਿੰਘ ਠੀਕਰੀਵਾਲ ਉਚਾ, ਜੋਗਾ ਸਿੰਘ, ਗੁਰਮੇਜ ਸਿੰਘ, ਗੁਰਜੀਤ ਸਿੰਘ, ਦਵਿੰਦਰ ਸਿੰਘ ਸਾਰੇ ਠੀਕਰੀਵਾਲ ਗੁਰਾਇਆ, ਜੌਰਜ ਮਸੀਹ ਕ੍ਰਿਸ਼ਚਨ ਪੱਤੀ ਠੀਕਰੀਵਾਲ, ਪਿੰਟੂ ਬੁੱਟਰ ਕਲਾਂ, ਸਰਪੰਚ ਪਲਵਿੰਦਰ ਸਿੰਘ ਕਾਲੂ ਰਜਾਦਾ, ਸਰਪੰਚ ਗੁਰਦੇਵ ਸਿੰਘ ਕੋਹਾੜ, ਬਲਜੀਤ ਸਿੰਘ, ਗੁਰਪਿੰਦਰ ਸਿੰਘ, ਨਰਿੰਦਰ ਸਿੰਘ ਸੇਖਵਾਂ, ਹਰਪਾਲ ਸਿੰਘ ਕੋਟਬੁੱਢਾ ਸਮੇਤ ਹਲਕਾ ਬਟਾਲਾ ਦੇ ਵੱਡੀ ਗਿਣਤੀ ਗਿਣਤੀ ਵਿਚ ਮੌਜ਼ੂਦਾ ਤੇ ਸਾਬਕਾ ਐੱਮ.ਸੀ., ਪੰਚ-ਸਰਪੰਚ, ਸੀਨੀਅਰ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਜੱਚਾ-ਬੱਚਾ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ-ਡੀ. ਸੀ. ਅਗਲੀ ਖ਼ਬਰ ਸੱਟਾਂ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।