26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਟੀਮ ਦੀ ਚੋਣ <br/>

ਅਜੀਤ ਡੈਸਕ 16-06-2025
ਧਾਰੀਵਾਲ, 15 ਜੂਨ (ਸਵਰਨ ਸਿੰਘ)-ਸਥਾਨਿਕ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਅਤੇ ਪਿ੍ੰਸੀਪਲ ਕਿਰਨ ਕੇਸਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪੱਧਰ 'ਤੇ ਫੈਂਸਿੰਗ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕਰ ਕੇ ਰਾਜ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਲਈ ਆਪਣਾ ਸਥਾਨ ਨਿਸ਼ਚਿਤ ਕੀਤਾ ਗਿਆ | ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀ ਹਰਗੁਣਦੀਪ ਸਿੰਘ ਪਿੰਡ ਮੂਲਿਆਂਵਾਲ, ਕਰਨਦੀਪ ਸਿੰਘ ਧਾਰੀਵਾਲ, ਗੁਰਪਨ ਸਿੰਘ ਪਿੰਡ ਮੂਲਿਆਂਵਾਲ, ਨਵਜੋਤ ਕੌਰ ਪਿੰਡ ਮੂਲਿਆਂਵਾਲ, ਜੰਨਤ ਧਾਰੀਵਾਲ, ਰਣਵਿੰਦਰਜੀਤ ਕੌਰ ਧਾਰੀਵਾਲ, ਪ੍ਰਭਜੋਤ ਕੌਰ ਪਿੰਡ ਲਾਲੋਵਾਲ ਨੇ ਜ਼ਿਲ੍ਹਾ ਪੱਧਰੀ ਫੈਂਸਿੰਗ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ ਹੈ, ਜਿਸ 'ਤੇ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਕੂਲ ਦੇ ਯੋਗ ਕੋਚ ਬਲਜੀਤ ਕੌਰ ਦੀ ਨਿਗਰਾਨੀ ਹੇਠ ਮਿਲੇਨੀਅਮ ਵਰਲਡ ਸਕੂਲ ਲੁਧਿਆਣਾ ਵਿਖੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਵਿਖ ਭਾਗ ਲੈਣਗੇ |

ਪਿਛਲੀ ਖ਼ਬਰ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਮਾਈ ਭਾਗੋ ਕਾਲਜ ਨੂੰ ਡੀ. ਅਤੇ ਬੀ. ਫਾਰਮੇਸੀ ਦੀ ਮਨਜ਼ੂਰੀ <br/> ਅਗਲੀ ਖ਼ਬਰ ਆਈ. ਪੀ. ਪੀ. ਬੀ. ਵਲੋਂ ਦੁਰਘਟਨਾ ਬੀਮਾ ਯੋਜਨਾ 'ਤੇ ਸੈਮੀਨਾਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।