26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਆਈ. ਪੀ. ਪੀ. ਬੀ. ਵਲੋਂ ਦੁਰਘਟਨਾ ਬੀਮਾ ਯੋਜਨਾ 'ਤੇ ਸੈਮੀਨਾਰ ਲਗਾਇਆ <br/>

ਅਜੀਤ ਡੈਸਕ 16-06-2025
ਗੁਰਦਾਸਪੁਰ, 15 ਜੂਨ (ਚੱਕਰਾਜਾ)-ਮੁੱਖ ਡਾਕ ਘਰ ਗੁਰਦਾਸਪੁਰ ਵਿਖੇ ਆਈ. ਪੀ. ਪੀ. ਬੀ ਵਲੋਂ ਅੱਜ ਦੁਰਘਟਨਾ ਬੀਮਾ ਯੋਜਨਾ 'ਤੇ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਸੀਨੀਅਰ ਸੁਪਰਡੈਂਟ ਪੋਸਟ (ਗੁਰਦਾਸਪੁਰ ਡਵੀਜਨ) ਚਰਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਹੁਣ ਸਿਰਫ਼ 559 ਰੁਪਏ ਵਿਚ ਡਾਕਘਰ ਤੋਂ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਬੀਮਾ ਯੋਜਨਾ ਦਾ ਲਾਭ ਆਪਣੇ ਨਜ਼ਦੀਕੀ ਡਾਕਘਰ ਤੋਂ ਲੈ ਸਕਦਾ ਹੈ | ਉਨ੍ਹਾਂ ਦੱਸਿਆ ਕਿ ਦੁਰਘਟਨਾ ਦੌਰਾਨ ਮੌਤ/ਸਥਾਈ ਅਪੰਗਤਾ ਹੋਣ 'ਤੇ 10,00,000/- ਰੁਪਏ, ਦੁਰਘਟਨਾ ਕਰਕੇ ਅੰਸ਼ਕ ਅਪੰਗਤਾ/ਅੰਗ ਵਡਾਈ/ਕੋਮਾ/ਅਧਰੰਗ ਹੋਣ 'ਤੇ 10,00,000/ ਰੁਪਏ, ਬੱਚਿਆਂ ਦੀ ਪੜ੍ਹਾਈ ਦਾ ਸਿੱਖਿਆ ਖ਼ਰਚ 50,000/-ਰੁਪਏ ਤਕ ਦਾ ਕਵਰ ਹੈ | ਉਨ੍ਹਾਂ ਦੱਸਿਆ ਕਿ ਦੁਰਘਟਨਾ ਕਰਕੇ ਹਸਪਤਾਲ ਦਾਖਲ ਹੋਣ 'ਤੇ ਮੈਡੀਕਲ ਆਈ.ਪੀ.ਡੀ ਖ਼ਰਚ 60,000, ਮੈਡੀਕਲ ਓ.ਪੀ.ਡੀ ਖ਼ਰਚ 10,000/-ਰੁਪਏ, ਐਂਬੂਲੈਂਸ ਕਿਰਾਇਆ 9000/- ਰੁਪਏ, ਖ਼ੂਨ ਬਲੱਡ ਖ਼ਰੀਦ 9000/- ਰੁਪਏ, ਸਿਹਤ ਲਾਭ (ਦੁੱਧ ਫਲ, ਜੂਸ) 10000/-ਰੁਪਏ ਤੱਕ ਦੀ ਕਵਰੇਜ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਦੁਰਘਟਨਾ ਗ੍ਰਸਤ ਮਰੀਜ਼ ਕੋਲ ਪਰਿਵਾਰ ਨੂੰ ਪਹੁੰਚਣ ਲਈ ਕਿਰਾਇਆ ਭਾੜਾ ਕਵਰ 25000/- ਰੁਪਏ ਅਤੇ ਅੰਤਿਮ ਸੰਸਕਾਰ ਰਸਮ ਖ਼ਰਚ 5000/- ਰੁਪਏ ਦੀ ਕਵਰੇਜ ਵੀ ਸ਼ਾਮਿਲ ਹੈ | ਇਸ ਬੀਮਾ ਯੋਜਨਾ ਵਿਚ ਸੂਚੀਬੱਧ ਹਸਪਤਾਲਾਂ ਵਿਚ ਕੈਸ਼ਲੈਸ ਇਲਾਜ ਦੀ ਸਹੂਲਤ ਉਪਲਬਧ ਹੈ | ਇਸ ਯੋਜਨਾ ਦੇ ਵਧੀਆ ਪ੍ਰਚਾਰ-ਪਸਾਰ ਅਤੇ ਆਮ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਡਾਕਘਰ ਗੁਰਦਾਸਪੁਰ/ ਬਟਾਲਾ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿਚ 16 ਜੂਨ ਤੋਂ 18 ਜੂਨ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਗਾਹਕ ਇਸ ਸਕੀਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿਸ ਦਾ ਅੰਦਾਜ਼ਾ ਡਾਕਘਰ 'ਚ ਬੀਮਾ ਕਰਵਾਉਣ ਦੇ ਚਾਹਵਾਨ ਲੋਕਾਂ ਦੀ ਵਧਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ | ਇਸ ਮੌਕੇ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਦਲਵੀਰ ਸਿੰਘ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਸੀਨੀਅਰ ਪ੍ਰਬੰਧਕ ਸੰਨ੍ਹੀ ਦਿਓਲ ਮੌਜੂਦ ਸਨ |

ਪਿਛਲੀ ਖ਼ਬਰ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਟੀਮ ਦੀ ਚੋਣ <br/> ਅਗਲੀ ਖ਼ਬਰ ਪਿੰਡ ਖੋਖਰ ਫੌਜੀਆਂ ਦੇ 4 ਕੋਚਾਂ ਨੇ ਲਈ ਕੌਮੀ ਪੱਧਰ ਦੀ ਫੁੱਟਬਾਲ ਸਿਖਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।