26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਿੰਡ ਖੋਖਰ ਫੌਜੀਆਂ ਦੇ 4 ਕੋਚਾਂ ਨੇ ਲਈ ਕੌਮੀ ਪੱਧਰ ਦੀ ਫੁੱਟਬਾਲ ਸਿਖਲਾਈ <br/>

ਸਿਖਲਾਈ ਲੈ ਕੇ ਆਏ ਕੋਚਾਂ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ | ਅਜੀਤ ਤਸਵੀਰ <br/> 16-06-2025
ਬਟਾਲਾ, 15 ਜੂਨ (ਸਤਿੰਦਰ ਸਿੰਘ)-ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਲੋਂ ਭਾਰਤ ਪੱਧਰੀ ਫੁੱਟਬਾਲ ਸਿਖਲਾਈ ਕੈਂਪ ਵਾਈ. ਐਫ. ਸੀ. ਰੁੜਕਾਂ ਕਲਾਂ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਦੇਸ਼ ਭਰ ਦੇ 24 ਕੋਚਾਂ ਨੇ ਭਾਗ ਲਿਆ | ਇਸੇ ਤਰ੍ਹਾਂ ਬਟਾਲਾ ਨਜ਼ਦੀਕ ਪਿੰਡ ਖੋਖਰ ਫ਼ੌਜੀਆਂ ਦੇ ਵੀ 4 ਨੌਜਵਾਨਾਂ ਨੇ ਵੀ ਡੀ. ਲਾਇਸੈਂਸ ਕੋਰਸ ਵਿਚ ਭਾਗ ਲੈ ਕੇ ਸਿਖਲਾਈ ਪ੍ਰਾਪਤ ਕੀਤੀ | ਇਨ੍ਹਾਂ 4 ਕੋਚਾਂ ਵਿਚ ਲਵਦੀਪ ਹੁੰਦਲ, ਬੰਟੀ ਕੁਮਾਰ, ਮਨਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ | ਇਸ ਕੋਰਸ ਵਿਚ ਛੋਟੇ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਸਿਖਲਾਈ ਦੇਣ ਬਾਰੇ ਜਾਣਕਾਰੀ ਦਿੱਤੀ ਗਈ | ਕੋਰਸ ਖ਼ਤਮ ਹੋਣ ਉਪਰੰਤ ਪਿੰਡ ਖੋਖਰ ਫ਼ੌਜੀਆਂ ਵਿਖੇ ਪਹੁੰਚਣ 'ਤੇ ਉਕਤ 4 ਕੋਚਾਂ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਮੰਚ ਪਿੰਡ ਖੋਖਰ ਫ਼ੌਜੀਆਂ ਦੇ ਪ੍ਰਧਾਨ ਪਰਮਜੀਤ ਸਿੰਘ, ਸੁਖਬੀਰ ਸਿੰਘ ਪਨੂੰ, ਤਰਲੋਕ ਸਿੰਘ ਹੁੰਦਲ, ਹਰਦੀਪ ਸਿੰਘ ਪਨੂੰ, ਰਵਿੰਦਰ ਸਿੰਘ ਪੱਡਾ ਅਤੇ ਭਗਤ ਸਿੰਘ ਨੇ ਗਰਮਜੋਸ਼ੀ ਨਾਲ ਬੱਚਿਆਂ ਤੇ ਕੋਚਾਂ ਦਾ ਸਵਾਗਤ ਕੀਤਾ ਤੇ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਆਈ. ਪੀ. ਪੀ. ਬੀ. ਵਲੋਂ ਦੁਰਘਟਨਾ ਬੀਮਾ ਯੋਜਨਾ 'ਤੇ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ ਸ਼ਹੀਦ ਨਾਇਕ ਗੁਰਚਰਨ ਸਿੰਘ ਦੀ 5ਵੀਂ ਬਰਸੀ ਸ਼ਰਧਾ ਨਾਲ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।