ਹਰਚੋਵਾਲ, 15 ਜੂਨ (ਢਿੱਲੋਂ, ਭਾਮ)-ਭਾਰਤੀ ਫ਼ੌਜ ਦੀ 14 ਪੰਜਾਬ ਰੈਜ਼ੀਮੈਂਟ ਦੇ ਸ਼ਹੀਦ ਨਾਇਕ ਗੁਰਚਰਨ ਸਿੰਘ ਦਾ ਪੰਜਵਾਂ ਸ਼ਹੀਦੀ ਦਿਨ ਪਿੰਡ ਹਰਚੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਭਾਈ ਪ੍ਰਭਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ | ਉਨ੍ਹਾਂ ਕਿਹਾ ਕਿ ਉਹ ਦੇਸ਼ ਮਿਟ ਜਾਂਦੇ ਹਨ, ਜਿਹੜੇ ਆਪਣੇ ਸੈਨਿਕਾਂ ਦੀ ਸ਼ਹਾਦਤ ਨੂੰ ਭੁੱਲ ਜਾਂਦੇ ਹਨ | ਸ਼ਹੀਦ ਇਕ ਸੱਚਾ ਸੰਤ ਸਿਪਾਹੀ ਹੁੰਦਾ ਹੈ ਤੇ ਉਸ ਦਾ ਇਕੋ ਧਰਮ ਹੁੰਦਾ ਹੈ ਇਨਸਾਨੀਅਤ, ਜਿਸ ਦੀ ਸੁਰੱਖਿਆ ਲਈ ਉਹ ਆਪਣੀ ਜਾਨ ਵਾਰ ਦਿੰਦਾ ਹੈ | ਇਸ ਲਈ ਹਰ ਦੇਸ਼ ਵਾਸੀ ਦਿਲ ਤੋਂ ਸ਼ਹੀਦਾਂ ਤੇ ਉਨ੍ਹਾਂ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਸ਼ਹੀਦ ਸੈਨਿਕਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਪ੍ਰਣ ਲੈਣ | ਇਹੋ ਅੱਜ ਦੇ ਦਿਨ ਨਾਇਕ ਗੁਰਚਰਨ ਸਿੰਘ ਯੋਧੇ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ | ਮੁੱਖ ਮਹਿਮਾਨਾਂ ਵਲੋਂ ਸ਼ਹੀਦ ਦੇ ਪਿਤਾ ਨਾਇਕ ਸਲਵਿੰਦਰ ਸਿੰਘ, ਮਾਤਾ ਪਲਵਿੰਦਰ ਕੌਰ, ਪਤਨੀ ਰਣਜੀਤ ਕੌਰ, ਪੁੱਤਰ ਅਗਮਜੋਤ ਤੇ ਧੀ ਜਪਮਨਜੋਤ, ਭੈਣ ਜਸਬੀਰ ਕੌਰ ਤੇ ਗੁਰਸ਼ਰਨ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਮਨ ਸਿੰਘ, ਜਰਨੈਲ ਸਿੰਘ, ਵਰਿੰਦਰ ਸਿੰਘ, ਰਾਜੇਸ਼ ਕੁਮਾਰ, ਸਮਾਜ ਸੇਵਕ ਡਾ. ਰਜਿੰਦਰ ਸ਼ਰਮਾ, ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਐੱਸ.ਐੱਚ.ਓ. ਹਰਜਿੰਦਰ ਸਿੰਘ, ਸਰਪੰਚ ਕੈਪਟਨ ਧਰਮਿੰਦਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਜਗੀਰ ਸਿੰਘ, ਸਾਬਕਾ ਸਰਪੰਚ ਗੁਰਨੇਕ ਸਿੰਘ, ਬਾਬਾ ਦਲਬੀਰ ਸਿੰਘ, ਮੁੱਖ ਅਧਿਆਪਕ ਕੁਲਵਿੰਦਰ ਸਿੰਘ, ਗੁਰਮੱੁਖ ਸਿੰਘ ਕਾਲਾ, ਜਰਨੈਲ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਗੁਰਦੇਵ ਸਿੰਘ, ਸਤਵਿੰਦਰ ਸਿੰਘ, ਇੰਦਰਜੀਤ ਸਿੰਘ ਚੀਮਾ, ਰਣਜੀਤ ਸਿੰਘ ਰਾਣਾ, ਤਰਲੋਕ ਸਿੰਘ, ਕਰਤਾਰ ਸਿੰਘ, ਡਾ. ਮਲਕੀਤ ਸਿੰਘ, ਬਲਜੀਤ ਸਿੰਘ, ਸਤਵੰਤ ਸਿੰਘ, ਰਾਜਿੰਦਰ ਸਿੰਘ, ਪੰਚ ਹਰਪਾਲ ਸਿੰਘ, ਬਲਬੀਰ ਸਿੰਘ, ਮਿੱਤਲ ਸਿੰਘ, ਰਾਜੀਵ ਸ਼ਰਮਾ, ਅਮਰਬੀਰ ਸਿੰਘ ਆਦਿ ਹਾਜ਼ਰ ਸਨ |