ਬਟਾਲਾ, 15 ਜੂਨ (ਸਤਿੰਦਰ ਸਿੰਘ)-ਸਥਾਨਕ ਚੰਦਰ ਨਗਰ ਵਿਖੇ ਆਲ ਇੰਡੀਆ ਕਬੀਰ ਯੂਥ ਫ਼ੈਡਰੇਸ਼ਨ ਵਲੋਂ ਸ਼੍ਰੋਮਣੀ ਭਗਤ ਕਬੀਰ ਦੇ 627ਵੇਂ ਜਨਮ ਦਿਵਸ ਨੂੰ ਸਮਰਪਿਤ 25ਵਾਂ ਗੁਰਮਤਿ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਹਰਭਿੰਦਰ ਸਿੰਘ, ਭਾਈ ਸੁਖਪ੍ਰੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਪੰਥ ਪ੍ਰਸਿੱਧ ਢਾਡੀ ਭਾਈ ਜਸਬੀਰ ਸਿੰਘ ਵਲਟੋਹਾ ਨੇ ਢਾਡੀ ਵਾਰਾਂ ਤੇ ਗੁਰ ਇਤਿਹਾਸ ਸੰਗਤਾਂ ਨੂੰ ਸੁਣਾਇਆ। ਪ੍ਰਬੰਧਕਾਂ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਤੇ ਛੋਟੇ ਬੱਚਿਆਂ ਨੂੰ ਕਾਪੀਆਂ, ਪੈੱਨ ਵੀ ਵੰਡੇ ਗਏ। ਇਸ ਮੌਕੇ ਮੰਚ ਦਾ ਸੰਚਾਲਨ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਕੀਤਾ। ਇਸ ਮੌਕੇ ਅੰਮ੍ਰਿਤ ਕਲਸੀ, ਗੁਰਿੰਦਰ ਸਿੰਘ ਨੀਲੂ, ਭੁਪਿੰਦਰ ਸਿੰਘ ਬਾਜਵਾ, ਜਥੇ: ਗੁਰਿੰਦਰਪਾਲ ਸਿੰਘ ਗੋਰਾ, ਦਿਲਬਾਗ ਸਿੰਘ, ਤਿਲਕ ਰਾਜ, ਸੋਨੀ ਢਿੱਲੋਂ, ਓਮ ਪ੍ਰਕਾਸ਼, ਮਾ. ਮੋਹਨ ਲਾਲ, ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਪੰਜਾਬ, ਪੂਰਨ ਸਿੰਘ ਐੱਮ.ਸੀ. ਮਨਿੰਦਰ ਸਿੰਘ ਸਕੱਤਰ, ਦਰਸ਼ਨ ਸਿੰਘ ਮੈਨੇਜਰ, ਅਜੀਤ ਸਿੰਘ, ਕਵਲਜੀਤ ਸਿੰਘ ਜੇ.ਈ., ਤਰਸੇਮ ਸਿੰਘ ਉਦੋਕੇ ਐੱਸ.ਡੀ.ਓ., ਸਰਬਜੀਤ ਸਿੰਘ ਕੈਨੇਡਾ, ਪ੍ਰਿੰਸ ਸ਼ਰਮਾ, ਮਾ. ਨਰਿੰਦਰ ਸਿੰਘ, ਸੰਦੀਪ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।