27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹਾਰਡਵੇਅਰ ਦੀ ਦੁਕਾਨ 'ਤੇ ਹੋਈ ਚੋਰੀ

ਅਜੀਤ ਡੈਸਕ 16-06-2025

ਦੀਨਾਨਗਰ, 15 ਜੂਨ (ਸੋਢੀ, ਸ਼ਰਮਾ)-ਸਥਾਨਿਕ ਦੁਸਹਿਰਾ ਗਰਾਊਂਡ ਨਜ਼ਦੀਕ ਇਕ ਹਾਰਡਵੇਅਰ ਦੀ ਦੁਕਾਨ 'ਤੇ ਚੋਰਾਂ ਵਲੋਂ ਦੁਕਾਨ ਦੀ ਕੰਧ ਤੋੜ ਕੇ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਟਰੇਡਿੰਗ ਕੰਪਨੀ ਨਾਮਕ ਦੁਕਾਨ ਦੇ ਮਾਲਕ ਪੰਕਜ ਅਗਰਵਾਲ ਨੇ ਦੱਸਿਆ ਕਿ ਦੁਸਹਿਰਾ ਗਰਾਊਂਡ ਸਾਹਮਣੇ ਸਥਿੱਤ ਉਨ੍ਹਾਂ ਦੀ ਦੁਕਾਨ ਨੂੰ ਪੁੱਤਰ ਸੁਸ਼ਾਂਤ ਅਗਰਵਾਲ ਅੱਜ ਸਵੇਰੇ ਲਗਪਗ 7.45 ਵਜੇ ਖੋਲ੍ਹਣ ਲਈ ਆਇਆ ਤੇ ਜਦੋਂ ਉਹ ਸਾਈਡ ਵਾਲਾ ਸ਼ਟਰ ਖੋਲ੍ਹ ਕੇ ਦੁਕਾਨ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਨਕਦੀ ਰੱਖਣ ਵਾਲਾ ਦਰਾਜ਼ ਖੁੱਲ੍ਹਾ ਪਿਆ ਸੀ ਅਤੇ ਉਸ ਵਿਚ ਰੱਖੇ ਪੈਸੇ ਗ਼ਾਇਬ ਸਨ। ਦੁਕਾਨ ਅੰਦਰ ਸਾਰਾ ਸਾਮਾਨ ਵੀ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਬੇਟੇ ਨੇ ਫ਼ੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੇ ਸੜਕ ਵਾਲੇ ਪਾਸੇ ਦੇ ਦੁਕਾਨ ਦੇ ਤਿੰਨੋਂ ਸ਼ਟਰ ਚੁੱਕ ਕੇ ਅੰਦਰ ਦੇਖਿਆ ਤਾਂ ਦੁਕਾਨ ਦੇ ਇਕ ਪਾਸੇ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਇਕ ਕੰਧ ਵੀ ਟੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਵਿਚੋਂ ਲਗਪਗ 58 ਹਜ਼ਾਰ ਰੁਪਏ ਨਕਦ, ਏਸ਼ੀਅਨ ਪੇਂਟ, ਕੰਪਨੀ ਦੇ ਕੈਸ਼ ਕੂਪਨ ਅਤੇ 35 ਤੋਂ40 ਹਜ਼ਾਰ ਰੁਪਏ ਦਾ ਵੱਖ ਵੱਖ ਸਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਆਲ ਇੰਡੀਆ ਕਬੀਰ ਫ਼ੈਡਰੇਸ਼ਨ ਨੇ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਰਹੱਦ ਦੇ ਬਿਲਕੁਲ ਉੱਪਰ ਵਸਦੇ ਪਿੰਡਾਂ 'ਚ 10ਵੀਂ ਪੱਧਰ ਦਾ ਸਕੂਲ ਨਾ ਹੋਣ ਕਾਰਨ ਬੱਚਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।