25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਨਹਿਰੀ ਵਿਭਾਗ ਨੇ ਰਜਬਾਹੇ ਦੀ ਕੀਤੀ ਸਾਫ਼ ਸਫਾਈ <br/>

ਅਜੀਤ ਡੈਸਕ 16-06-2025
ਧਾਰੀਵਾਲ, 15 ਜੂਨ (ਜੇਮਸ ਨਾਹਰ)-ਨਹਿਰੀ ਵਿਭਾਗ ਵਲੋਂ ਲੰਬੇ ਸਮੇਂ ਤੋਂ ਰਜਬਾਹਿਆਂ ਵਿਚ ਉੱਗੀ ਘਾਹ ਬੂਟੀ ਨੂੰ ਜੇ. ਸੀ. ਬੀ. ਦੀ ਮਦਦ ਨਾਲ ਸਾਫ-ਸਫ਼ਾਈ ਕਰਵਾ ਕੇ ਪਾਣੀ ਛੱਡਿਆ ਗਿਆ | ਪਰਮਜੀਤ ਪੰਮਾ ਠੇਕੇਦਾਰ ਤਰੇਜਾ ਨਗਰ ਨੇ ਦੱਸਿਆ ਕਿ ਰਣੀਆਂ ਅਤੇ ਫਤਿਹ ਨੰਗਲ ਡਿਸਟਿ੍ਬਿਊਟਰੀ ਵਿਚ ਨਹਿਰੀ ਵਿਭਾਗ ਵਲੋਂ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਵਧੀਆ ਤਰੀਕੇ ਨਾਲ ਸਾਫ-ਸਫ਼ਾਈ ਕਰਵਾ ਕੇ ਪਾਣੀ ਛੱਡ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਰਜਬਾਹੇ ਵਿਚ ਉੱਗੀ ਘਾਹ-ਬੂਟੀ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਸੱਪ-ਸਪੋਲੀਏ, ਮੱਛਰ ਆਦਿ ਤੋਂ ਵੀ ਰਜਬਾਹੇ ਨੇੜੇ ਘਰਾਂ ਵਾਲਿਆਂ ਨੂੰ ਰਾਹਤ ਮਿਲੇਗੀ |
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
ਦੀਨਾਨਗਰ, 15 ਜੂਨ (ਸੋਢੀ, ਸ਼ਰਮਾ)-ਦੀਨਾਨਗਰ ਘਰੋਟਾ ਮੋੜ ਬਾਈਪਾਸ 'ਤੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮÏਤ ਹੋਣ ਦੀ ਖਬਰ ਹੈ¢ਮਿਲੀ ਜਾਣਕਾਰੀ ਅਨੁਸਾਰ ਪਵਨ ਕੁਮਾਰ ਸ਼ਰਮਾ(54) ਨਿਵਾਸੀ ਪਿੰਡ ਹਰਦਾਨ ਜੋ ਪੰਜਾਬ ਪੁਲਿਸ ਵਿਚ ਪਠਾਨਕੋਟ ਵਿਖੇ ਤੈਨਾਤ ਦਸਿਆ ਗਿਆ ਹੈ ਤੇ ਉਹ ਡਿਊਟੀ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ ਤੇ ਘਰੋਟਾ ਮੋੜ ਬਾਈਪਾਸ 'ਤੇ ਅਚਾਨਕ ਕੋਈ ਜਾਨਵਰ ਮੋਟਰਸਾਈਕਲ ਦੇ ਅੱਗੇ ਆ ਗਿਆ ਜਿਸ ਨਾਲ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ ਤੇ ਉਹ ਗੰਭੀਰ ਜਖਮੀ ਹੋ ਗਿਆ ਅਤੇ ਸਿਰ 'ਤੇ ਸੱਟ ਲੱਗਣ ਨਾਲ ਉਸ ਦੀ ਮÏਕੇ 'ਤੇ ਹੀ ਮÏਤ ਹੋ ਗਈ¢ ਪੁਲਿਸ ਨੇ ਮÏਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢

ਪਿਛਲੀ ਖ਼ਬਰ ਸ਼ਹੀਦ ਬੀ. ਐੱਸ. ਐੱਫ. ਸਬ-ਇੰਸਪੈਕਟਰ ਕਰਮਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਚੈਕ ਭੇਟ <br/> ਅਗਲੀ ਖ਼ਬਰ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਮਾਈ ਭਾਗੋ ਕਾਲਜ ਨੂੰ ਡੀ. ਅਤੇ ਬੀ. ਫਾਰਮੇਸੀ ਦੀ ਮਨਜ਼ੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।