25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਫੋਕਲ ਪੁਆਇੰਟ ਗਜਨੀਪੁਰ ਦੀ ਗਰਾਊਾਡ 'ਚ ਨਵੇਂ ਲੱਗੇ ਰੁੱਖ-ਪ੍ਰਧਾਨ ਲਾਡੀ <br/>

ਫੋਕਲ ਪੁਆਇੰਟ ਗਜਨੀਪੁਰ ਵਿਖੇ ਗਰਮੀ ਨਾਲ ਝੁਲਸੇ ਰੁੱਖਾਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਗਪ੍ਰੀਤ ਸਿੰਘ ਲਾਡੀ ਜੌੜਾ | ਤਸਵੀਰਾਂ: ਪਰਮਜੀਤ ਸਿੰਘ ਘੁੰਮਣ <br/> 16-06-2025
ਜੌੜਾ ਛੱਤਰਾਂ, 15 ਜੂਨ ( ਪਰਮਜੀਤ ਸਿੰਘ ਘੁੰਮਣ)-ਨਜ਼ਦੀਕ ਫੋਕਲ ਪੁਆਇੰਟ ਗਜਨੀਪੁਰ ਵਿਖੇ ਬਣੇ ਹੋਏ ਖੇਡ ਸਟੇਡੀਅਮ ਦੇ ਸਾਹਮਣੇ ਵਣ ਵਿਭਾਗ ਵਲੋਂ ਨਵੇਂ ਰੁੱਖ ਲਗਾਏ ਗਏ ਸਨ ਜੋ ਅੱਤ ਦੀ ਗਰਮੀ ਵਿਚ ਪਾਣੀ ਦੀ ਬੂੰਦ ਨੂੰ ਤਰਸ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਇਸ ਗਰਾਊਾਡ ਵਿਚ ਖੇਡਣ ਲਈ ਆਉਂਦੇ ਹਨ ਤੇ ਉਨ੍ਹਾਂ ਨੂੰ ਇਹ ਦੇ ਕੇ ਬੜਾ ਦੁੱਖ ਮਹਿਸੂਸ ਹੁੰਦਾ ਹੈ ਕਿ ਵਣ ਵਿਭਾਗ ਵਲੋਂ ਇਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ | ਅੱਤ ਦੀ ਗਰਮੀ ਨਾਲ ਇਨ੍ਹਾਂ ਰੁੱਖਾਂ ਦੇ ਪੱਤੇ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ | ਰੁੱਖ ਜ਼ਿਆਦਾ ਹੋਣ ਕਾਰਨ ਨੇੜੇ ਕੋਈ ਪਾਣੀ ਦਾ ਸਾਧਨ ਨਾ ਹੋਣ ਕਾਰਨ ਅਸੀਂ ਖ਼ੁਦ ਵੀ ਇਨ੍ਹਾਂ ਰੁੱਖਾਂ ਨੂੰ ਪਾਣੀ ਦੇਣ ਵਿਚ ਅਸਮਰਥ ਹਾਂ | ਉਨ੍ਹਾਂ ਆਪਣੇ ਤੌਰ 'ਤੇ ਜ਼ਿਲੇ੍ਹ ਦੇ ਵਣ ਅਫ਼ਸਰ ਨੂੰ ਇਸ ਸਬੰਧੀ ਫ਼ੋਟੋਆਂ ਸਮੇਤ ਕਈ ਵਾਰ ਫੋਨ ਕੀਤੇ ਹਨ ਪਰ ਉਨ੍ਹਾਂ ਵਲੋਂ ਸਿਰਫ਼ ਲਾਰੇ ਲੱਪੇ ਹੀ ਲਾਏ ਜਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਇਨ੍ਹਾਂ ਰੁੱਖਾਂ ਦੀ ਸਾਰ ਲਈ ਜਾਵੇ | ਇਸ ਸਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਵਣ ਵਿਭਾਗ ਦੇ ਅਧਿਕਾਰੀ ਅਤੁੱਲ ਮਹਾਜਨ ਨੂੰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਸੁਖਜਿੰਦਰਾ ਮੈਮੋਰੀਅਲ ਸਕੂਲ ਬੱਬਰੀ ਵਿਖੇ ਸਪਤਾਹਿਕ ਸਮਰ ਕੈਂਪ ਲਗਾਇਆ <br/> ਅਗਲੀ ਖ਼ਬਰ ਪੰਜਾਬ ਰਾਜ ਕਰਮਚਾਰੀ ਦਲ ਨੇ ਆਪਣੇ ਪ੍ਰੋਗਰਾਮ ਲਏ ਵਾਪਸ-ਮੀਟਿੰਗ 'ਚ ਕਈ ਮਸਲਿਆਂ 'ਤੇ ਹੋਈਆਂ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।