25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸੁਖਜਿੰਦਰਾ ਮੈਮੋਰੀਅਲ ਸਕੂਲ ਬੱਬਰੀ ਵਿਖੇ ਸਪਤਾਹਿਕ ਸਮਰ ਕੈਂਪ ਲਗਾਇਆ <br/>

ਅਜੀਤ ਡੈਸਕ 16-06-2025
ਗੁਰਦਾਸਪੁਰ, 15 ਜੂਨ (ਚੱਕਰਾਜਾ)-ਸੁਖਜਿੰਦਰਾ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਸੀ. ਬੀ. ਐਸ. ਈ. ਬੋਰਡ ਦੇ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਸਪਤਾਹਿਕ ਸਮਰ ਕੈਂਪ ਲਗਾਇਆ ਗਿਆ | ਇਸ ਹਫਤੇ ਦੇ ਸਮਰ ਕੈਂਪ ਦੌਰਾਨ ਜਿੱਥੇ ਅਧਿਆਪਕਾਂ ਵਲੋਂ ਭਾਸ਼ਾਈ ਭਾਸ਼ਾ ਦੀ ਜਾਣਕਾਰੀ ਮੋਖਿਕ ਅਤੇ ਲਿਖਤ ਵਿਧੀ ਦੁਆਰਾ ਸਿਖਾਈ ਗਈ ਅਤੇ ਅਮਲੀ ਜੀਵਨ ਵਿਚ ਵਿਚਾਰਾਂ ਦੇ ਅਦਾਨ ਪ੍ਰਦਾਨ ਦਾ ਅਭਿਆਸ ਕਰਵਾਇਆ ਗਿਆ ਉੱਥੇ ਸੰਗੀਤ, ਡਾਂਸ, ਪੇਂਟਿੰਗ ਰਾਹੀਂ ਵਿਦਿਆਰਥੀਆਂ ਨੰੂ ਵੱਖਰੀ ਭਾਸ਼ਾ, ਸਾਜਾਂ ਦੇ ਯੂਨੀਕ ਨਾਮ ਡਾਂਸ ਸਟੈਪ ਆਦਿ ਸਿੱਖਾਏ ਗਏ | ਇਸ ਤੋਂ ਇਲਾਵਾ ਗੁਜਰਾਤ ਦੀ ਪ੍ਰਸਿੱਧ ਡਿਸ਼ ਢੋਕਲਾ ਅਤੇ ਪੋਹਾ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਮਦਦ ਨਾਲ ਤਿਆਰ ਕਰਕੇ ਗੁਜਰਾਤ ਦੇ ਪ੍ਰਸਿੱਧ ਮਸਾਲੇ, ਫਲ ਅਤੇ ਸਬਜ਼ੀਆਂ ਦੀ ਵੀ ਜਾਣਕਾਰੀ ਦਿੱਤੀ ਗਈ | ਇਸੇ ਤਰ੍ਹਾਂ ਵਿਦਿਆਰਥੀਆਂ ਵਲੋਂ ਕਹਾਣੀਆਂ ਰਾਹੀਂ ਪ੍ਰਸਿੱਧ ਨਾਇਕਾਂ, ਆਰਮੀ, ਸੁਤੰਤਰਤਾ ਸੰਗਰਾਮੀ ਅਤੇ ਕਲਾਕਾਰਾਂ ਬਾਰੇ ਦੱਸਿਆ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸਾਡਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੰੂ ਅਕਾਦਮਿਕ ਗਿਆਨ ਦੇਣਾ ਨਹੀਂ ਸਗੋਂ ਉਨ੍ਹਾਂ ਨੰੂ ਭਾਰਤ ਦੀ ਭਾਸ਼ਾਈ ਤੇ ਸਭਿਆਚਾਰਕ ਵਿਭਿੰਨਤਾ ਨਾਲ ਜੋੜਨਾ ਹੈ | ਸਕੂਲ ਦੇ ਉਪ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੰੂ ਆਪਣੇ ਹੋਣਹਾਰ ਵਿਦਿਆਰਥੀਆਂ 'ਤੇ ਮਾਣ ਹੈ | ਜਿਨ੍ਹਾਂ ਇਸ ਸਮਾਗਮ ਨੰੂ ਇੰਨ੍ਹਾ ਰੰਗੀਨ, ਅਰਥਪੂਰਨ ਅਤੇ ਯਾਦਗਾਰ ਬਣਾਇਆ | ਸਕੂਲ ਦੇ ਐੱਮ. ਡੀ. ਜੈਦੀਪ ਗਿੱਲ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਦੀ ਗੱਲ ਨਹੀਂ ਇਹ ਜੀਵਨ ਦੇ ਅਨੁਭਵ, ਸਭਿਆਚਾਰਕ, ਸਮਾਜਿਕਤਾ, ਭਾਵਨਾਤਮਿਕ ਅਤੇ ਬੁੱਧੀਮਤਾ ਦੇ ਵਿਕਾਸ ਦੀ ਪ੍ਰਕਿਰਿਆ ਹੈ |

ਪਿਛਲੀ ਖ਼ਬਰ ਪੁਲਿਸ ਚੋਰਾਂ ਨੰੂ ਫੜਨ 'ਚ ਅਸਫਲ-ਜੀਵਨਚੱਕ <br/> ਕਿਸਾਨਾਂ ਦੀਆਂ ਲਗਾਤਾਰ ਚੋਰੀ ਹੋ ਰਹੀਆਂ ਹਨ ਮੋਟਰਾਂ <br/> ਅਗਲੀ ਖ਼ਬਰ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਫੋਕਲ ਪੁਆਇੰਟ ਗਜਨੀਪੁਰ ਦੀ ਗਰਾਊਾਡ 'ਚ ਨਵੇਂ ਲੱਗੇ ਰੁੱਖ-ਪ੍ਰਧਾਨ ਲਾਡੀ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।