ਬਟਾਲਾ, 16 ਜੂਨ (ਸਤਿੰਦਰ ਸਿੰਘ)-ਸਮਾਜ ਸੇਵੀ ਕਾਰਜਾਂ ਵਿਚ ਅਹਿਮ ਯੋਗਦਾਨ ਪਾ ਰਹੇ ਸਮਾਜ ਸੇਵੀ ਆਗੂ ਅਤੇ ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ ਵਲੋਂ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ ਕੀਤਾ ਗਿਆ | ਜ਼ਿਕਰਯੋਗ ਹੈ ਕਿ ਲੱਤਾਂ ਤੋਂ ਅਪਾਹਜ ਵਿਅਕਤੀ (ਸਪੈਸ਼ਲ ਵਿਅਕਤੀ) ਕੇਵਲ ਕੁਮਾਰ ਵਾਸੀ ਬਟਾਲਾ ਐਕਸੀਡੈਂਟ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਚੱਲਣ-ਫਿਰਨ ਤੋਂ ਅਸਮਰੱਥ ਸੀ, ਨੂੰ ਹਰਮਨ ਵੱਲੋਂ ਟਰਾਈਸਾਈਕਲ ਭੇਟ ਕੀਤਾ ਗਿਆ | ਹਰਮਨ ਗੁਰਾਇਆ ਲੰਬੇ ਸਮੇਂ ਤੋਂ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਵੱਖ-ਵੱਖ ਸਮਾਜ ਸੇਵੀ ਕਾਰਜ ਕਰ ਰਹੇ ਹਨ | ਗੱਲਬਾਤ ਕਰਦਿਆਂ ਹਰਮਨ ਨੇ ਕਿਹਾ ਕਿ ਲੋੜਵੰਦਾਂ, ਬੇਸਹਾਰਿਆਂ ਤੇ ਜੀਵ ਜੰਤੂਆਂ ਦੀ ਸੇਵਾ ਕਰ ਕੇ ਉਨ੍ਹਾਂ ਦੇ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਇਹ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ | ਅਖੀਰ ਵਿਚ ਗੁਰਾਇਆ ਨੇ ਹੋਰ ਵੀ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨ | ਇਸ ਮੌਕੇ ਬਾਬਾ ਜੈਮਲ ਸਿੰਘ, ਸੰਜੀਵ ਸ਼ਰਮਾ, ਮੁਖਤਿਆਰ ਸਿੰਘ, ਹੈਪੀ ਗੁਰਦਾਸਪੁਰੀਆ ਜਨ: ਸਕੱਤਰ, ਕਮਲ ਸ਼ਰਮਾ, ਨੰਦ ਕਿਸ਼ੋਰ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ |